ਮਾਛੀਵਾੜਾ ਸਾਹਿਬ: ਪੰਜਾਬੀ ਖੇਡ ਜਗਤ ਵਿਚ ਉਸ ਵੇਲੇ ਸੋਗ ਦੀ ਲਹਿਰ ਦੌੜ ਗਈ, ਜਦੋਂ ਨਾਮੀ ਪਹਿਲਵਾਨ ਦਲਜੀਤ ਸਿੰਘ ਅਚਾਨਕ ਹੀ ਇਸ ਦੁਨੀਆ ਨੂੰ ਅਲਵਿਦਾ ਆਖ਼ ਗਏ। ਅੱਜ ਸਵੇਰੇ ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਦੀ 45 ਸਾਲ ਦੀ ਉਮਰ ਵਿਚ ਮੌਤ ਹੋ ਗਈ।
ਦਲਜੀਤ ਸਿੰਘ ਆਪਣੇ ਦੌਰ ਵਿਚ ਪਹਿਲਵਾਨੀ ਕਰਦੇ ਰਹੇ ਹਨ ਤੇ ਇਸ ਵੇਲੇ ਮਾਛੀਵਾੜਾ ਵਿਚ ਹੀ ਬਾਬਾ ਭਗਤੀ ਨਾਥ ਅਖਾੜਾ ਚਲਾਉਂਦੇ ਸਨ। ਇਸ ਅਖਾੜੇ ਤੋਂ ਉਨ੍ਹਾਂ ਤੋਂ ਕੋਚਿੰਗ ਲੈਣ ਵਾਲੇ ਕਈ ਪਹਿਲਵਾਨ ਨੈਸ਼ਨਲ ਤੇ ਇੰਟਰਨੈਸ਼ਨਲ ਪੱਧਰ ‘ਤੇ ਕਈ ਇਨਾਮ ਜਿੱਤੇ ਚੁੱਕੇ ਹਨ। ਦਲਜੀਤ ਸਿੰਘ ਦੀ ਮੌਤ ਦੀ ਖ਼ਬਰ ਨਾਲ ਖੇਡ ਜਗਤ ਵਿਚ ਸੋਗ ਦੀ ਲਹਿਰ ਹੈ।