ਜਲੰਧਰ – ਚਾਰ ਬੱਚਿਆਂ ਦੀ ਮਾਂ ਸੋਨੀਆ ਪੁੱਤਰੀ ਬਾਲੀ ਰਾਮ ਵਾਸੀ ਪਿੰਡ ਸਿੰਗੋਵਾਲ ਜ਼ਿਲ੍ਹਾ ਗੁਰਦਾਸਪੁਰ ਨੇ ਆਪਣੇ ਪ੍ਰੇਮੀ ਮਨਜਿੰਦਰ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਕੁੱਕੜ ਪਿੰਡ ਨਾਲ ਮਿਲ ਕੇ ਪਤੀ ਹੈਪੀ ਨੂੰ 10 ਨਵੰਬਰ 2022 ਨੂੰ ਕੋਈ ਜ਼ਹਿਰੀਲੀ ਦਵਾਈ ਦੇ ਕੇ ਉਸ ਦਾ ਕਤਲ ਕਰ ਦਿੱਤਾ ਸੀ। ਇਸ ਗੱਲ ਦਾ ਪਤਾ ਹੈਪੀ ਦੇ ਪਿਤਾ ਬਲਦੇਵ ਸਿੰਘ ਵਾਸੀ ਪਿੰਡ ਰਹਿਮਾਨਪੁਰ ਥਾਣਾ ਜਲੰਧਰ ਕੈਂਟ ਨੂੰ ਉਸ ਸਮੇਂ ਲੱਗਾ ਜਦੋਂ ਉਨ੍ਹਾਂ ਨੂੰ ਆਪਣੀ ਨੂੰਹ ਸੋਨੀਆ ਦੇ ਕਮਰੇ ’ਚੋਂ ਉਸ ਦਾ ਮੋਬਾਈਲ ਫੋਨ ਮਿਲਿਆ।
ਮੋਬਾਈਲ ਫੋਨ ਦੀ ਕਾਲ ਡਿਟੇਲ ਤੋਂ ਪਤਾ ਲੱਗਾ ਕਿ ਸੋਨੀਆ ਨੇ ਆਪਣੇ ਪ੍ਰੇਮੀ ਮਨਜਿੰਦਰ ਸਿੰਘ ਨਾਲ ਮਿਲ ਕੇ ਉਸ ਦੇ ਲੜਕੇ ਹੈਪੀ ਦਾ ਕਤਲ ਕੀਤਾ ਸੀ। ਚੈਟ ਅਤੇ ਵੀਡੀਓ ਰਿਕਾਰਡਿੰਗ ਤੋਂ ਪਤਾ ਲੱਗਾ ਕਿ ਦੋਵਾਂ ਵਿਚਾਲੇ ਕਾਫੀ ਸਮੇਂ ਤੋਂ ਹੈਪੀ ਨੂੰ ਮਾਰਨ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਸਨ। ਉਕਤ ਮਾਮਲੇ ਸਬੰਧੀ ਹੁਣ ਥਾਣਾ ਜਲੰਧਰ ਕੈਂਟ ਦੀ ਪੁਲਸ ਨੇ ਬਲਦੇਵ ਸਿੰਘ ਪੁੱਤਰ ਖੁਸ਼ੀ ਰਾਮ ਦੇ ਬਿਆਨਾਂ ’ਤੇ ਹੈਪੀ ਦੀ ਪਤਨੀ ਸੋਨੀਆ ਤੇ ਉਸ ਦੇ ਪ੍ਰੇਮੀ ਮਨਜਿੰਦਰ ਸਿੰਘ ਖਿਲਾਫ ਬੀ.ਐੱਨ.ਐੱਸ. ਭਾਰਤੀ ਦੰਡਾਵਲੀ ਦੀ ਧਾਰਾ 120-ਬੀ (1) ਅਤੇ 302 ਤਹਿਤ ਐੱਫ. ਆਈ. ਆਰ. ਨੰ. 128. ਦਰਜ ਕੀਤਾ ਗਿਆ ਹੈ।