Monday, December 23, 2024

Become a member

Get the best offers and updates relating to Liberty Case News.

― Advertisement ―

spot_img
spot_img
HomePunjabਆਮ ਆਦਮੀ ਪਾਰਟੀ ਨੇ ਫਗਵਾੜਾ ਲਈ ਪੰਜ ਵੱਡੀਆਂ ਗਰੰਟੀਆਂ ਦਾ ਕੀਤਾ ਐਲਾਨ

ਆਮ ਆਦਮੀ ਪਾਰਟੀ ਨੇ ਫਗਵਾੜਾ ਲਈ ਪੰਜ ਵੱਡੀਆਂ ਗਰੰਟੀਆਂ ਦਾ ਕੀਤਾ ਐਲਾਨ

 

 

ਫਗਵਾੜਾ, 14 ਦਸੰਬਰ-ਆਮ ਆਦਮੀ ਪਾਰਟੀ (ਆਪ) ਨੇ ਫਗਵਾੜਾ ਨਗਰ ਨਿਗਮ ਚੋਣਾਂ ਲਈ ਪ੍ਰਚਾਰ ਅਭਿਆਨ ਸ਼ੁਰੂ ਕਰ ਦਿੱਤਾ ਹੈ। ਸ਼ਨੀਵਾਰ ਨੂੰ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਫਗਵਾੜਾ ਸ਼ਹਿਰ ਦੇ ਵਿਕਾਸ ਲਈ ਪੰਜ ਪ੍ਰਮੁੱਖ ਗਰੰਟੀਆਂ ਦਾ ਐਲਾਨ ਕਰਦਿਆਂ ਕਿਹਾ ਕਿ ਪਾਰਟੀ ਨਗਰ ਨਿਗਮ ਦੀ ਸੱਤਾ ਸੰਭਾਲਣ ਤੋਂ ਬਾਅਦ ਇਨ੍ਹਾਂ ਵਾਅਦਿਆਂ ਨੂੰ ਪਹਿਲ ਦੇ ਆਧਾਰ ‘ਤੇ ਪੂਰਾ ਕਰੇਗੀ।

ਅਮਨ ਅਰੋੜਾ ਨਗਰ ਨਿਗਮ ਚੋਣਾਂ ਲਈ ਪਾਰਟੀ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਕਰਨ ਲਈ ਫਗਵਾੜਾ ਪੁੱਜੇ ਸਨ। ਉਨ੍ਹਾਂ ਅੱਜ ਇੱਥੇ ਪਾਰਟੀ ਆਗੂਆਂ ਸਮੇਤ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਫਗਵਾੜਾ ਦੇ ਲੋਕਾਂ ਨੂੰ ਪਾਰਟੀ ਦੀ ਤਰਫ਼ੋਂ ਪੰਜ ਗਰੰਟੀਆਂ ਦਿੱਤੀਆਂ।  ਪ੍ਰੈੱਸ ਕਾਨਫ਼ਰੰਸ ਵਿੱਚ ਅਰੋੜਾ ਦੇ ਨਾਲ ਪਾਰਟੀ ਦੇ ਕਈ ਵੱਡੇ ਆਗੂ, ਅਹੁਦੇਦਾਰ ਅਤੇ ਕਈ ਕੌਂਸਲਰ ਉਮੀਦਵਾਰ ਵੀ ਮੌਜੂਦ ਸਨ।

ਫਗਵਾੜਾ ਲਈ ਆਪ ਦੀ ਪੰਜ ਗਰੰਟੀਆਂ

1. ਚਾਰਜਿੰਗ ਸਟੇਸ਼ਨਾਂ ਦੇ ਨਾਲ 50 ਇਲੈਕਟ੍ਰਿਕ ਬੱਸਾਂ

ਵਧਦੇ ਪ੍ਰਦੂਸ਼ਣ ਨਾਲ ਨਜਿੱਠਣ ਅਤੇ ਜਨਤਕ ਆਵਾਜਾਈ ਨੂੰ ਬਿਹਤਰ ਬਣਾਉਣ ਲਈ ਪਾਰਟੀ ਨੇ ਆਧੁਨਿਕ ਚਾਰਜਿੰਗ ਸਟੇਸ਼ਨਾਂ ਦੁਆਰਾ ਸਮਰਥਤ ਸ਼ਹਿਰ ਭਰ ਵਿੱਚ 50 ਇਲੈਕਟ੍ਰਿਕ ਬੱਸਾਂ ਨੂੰ ਸ਼ੁਰੂ ਕਰਨ ਦੀ ਗਰੰਟੀ ਦਿੱਤੀ ਹੈ। ਅਰੋੜਾ ਨੇ ਕਿਹਾ ਕਿ ਹੋਰਨਾਂ ਸ਼ਹਿਰਾਂ ਵਾਂਗ ਫਗਵਾੜਾ ਵਿੱਚ ਵੀ ਵਿਸਥਾਰ ਹੋ ਰਿਹਾ ਹੈ।ਇਸ ਲਈ ਸ਼ਹਿਰ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਇਲੈਕਟ੍ਰਿਕ ਬੱਸਾਂ ਚਲਾਈਆਂ ਜਾਣਗੀਆਂ ਅਤੇ ਲੋਕਲ ਬੱਸ ਡਿਪੂ ਅਤੇ ਚਾਰਜਿੰਗ ਸਟੇਸ਼ਨ ਵੀ ਬਣਾਏ ਜਾਣਗੇ।

2.ਬਾਬਾ ਗਧੀਆ ਸਟੇਡੀਅਮ ਨੂੰ  ਬਣਾਇਆ ਜਾਵੇਗਾ ਰਾਜ ਪੱਧਰੀ

ਅਰੋੜਾ ਨੇ ਕਿਹਾ ਕਿ ਸਥਾਨਕ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਅਤੇ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਬਾਬਾ ਗਧੀਆ ਸਟੇਡੀਅਮ ਨੂੰ ਰਾਜ ਪੱਧਰੀ ਬਣਾਇਆ ਜਾਵੇਗਾ। ਇਸ ਦੇ ਲਈ ਪੰਜਾਬ ਸਰਕਾਰ ਤਜਵੀਜ਼ ਅਨੁਸਾਰ ਨਗਰ ਨਿਗਮ ਨੂੰ ਵੱਖਰੀ ਵਿੱਤੀ ਸਹਾਇਤਾ ਦੇਵੇਗੀ।

3.ਗੁਰਦੁਆਰਾ ਸੁਖਚੈਨ ਰੋਡ ਨੂੰ ਵਿਰਾਸਤੀ ਮਾਰਗ ਐਲਾਨਿਆ ਜਾਵੇਗਾ

ਅਮਨ ਅਰੋੜਾ ਨੇ ਇਲਾਕਾ ਵਾਸੀਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਗੁਰਦੁਆਰਾ ਸੁਖਚੈਨ ਬਹੁਤ ਹੀ ਪ੍ਰਸਿੱਧ ਗੁਰਦੁਆਰਾ ਹੈ। ਇਸ ਨਾਲ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਇਸ ਲਈ ਫਗਵਾੜਾ ਤੋਂ ਆਮ ਆਦਮੀ ਪਾਰਟੀ ਦਾ ਮੇਅਰ ਬਣਨ ਤੋਂ ਬਾਅਦ ਗੁਰਦੁਆਰਾ ਸੁਖਚੈਨ ਰੋਡ ਦਾ ਸੁੰਦਰੀਕਰਨ ਕੀਤਾ ਜਾਵੇਗਾ ਅਤੇ ਇਸ ਸੜਕ ਨੂੰ ਵਿਰਾਸਤੀ ਸੜਕ ਐਲਾਨਿਆ ਜਾਵੇਗਾ।

4. – 50 ਕਰੋੜ ਰੁਪਏ ਦੀ ਲਾਗਤ ਨਾਲ ਲਗਾਏ ਜਾਣਗੇ ਐਸਟੀਪੀ ਪਲਾਂਟ

ਸ਼ਹਿਰ ਦੀ ਸੀਵਰੇਜ ਸਮੱਸਿਆ ਅਤੇ ਸੀਵਰੇਜ ਦੀ ਰੁਕਾਵਟ ਨੂੰ ਹੱਲ ਕਰਨ ਲਈ ਅਰੋੜਾ ਨੇ ਐਲਾਨ ਕੀਤਾ ਕਿ 50 ਕਰੋੜ ਰੁਪਏ ਦੀ ਲਾਗਤ ਨਾਲ ਐਸ.ਟੀ.ਪੀ.  ਪਲਾਂਟ ਸਥਾਪਿਤ ਕੀਤੇ ਜਾਣਗੇ ਅਤੇ ਭਵਿੱਖ ਦੀ ਸਾਰਥਿਕਤਾ ਅਨੁਸਾਰ ਇਸ ਦੀ ਸਮਰੱਥਾ ਵਿੱਚ ਵੀ ਵਾਧਾ ਕੀਤਾ ਜਾਵੇਗਾ।

5.  ਮਾਰਕੀਟ ਰੋਡ ਦਾ ਵਪਾਰੀਕਰਨ ਕਾਨੂੰਨੀ ਅਤੇ ਪਾਰਦਰਸ਼ੀ ਤਰੀਕੇ ਨਾਲ ਕੀਤਾ ਜਾਵੇਗਾ

ਸ਼ਹਿਰ ਦੇ ਛੋਟੇ-ਵੱਡੇ ਦੁਕਾਨਦਾਰਾਂ ਨੂੰ ਧਿਆਨ ਵਿੱਚ ਰੱਖਦਿਆਂ ਪਾਰਟੀ ਨੇ ਐਲਾਨ ਕੀਤਾ ਹੈ ਕਿ ਮਾਰਕੀਟ ਰੋਡ ਦਾ ਵਪਾਰੀਕਰਨ ਕਾਨੂੰਨੀ ਅਤੇ ਪਾਰਦਰਸ਼ੀ ਢੰਗ ਨਾਲ ਕੀਤਾ ਜਾਵੇਗਾ।

ਪੰਜ ਗਰੰਟੀਆਂ ‘ਤੇ ਅਮਨ ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਹਰ ਸ਼ਹਿਰ ਦੇ ਵੱਖ-ਵੱਖ ਮੁੱਦਿਆਂ ‘ਤੇ ਡੂੰਘਾਈ ਨਾਲ ਗੱਲਬਾਤ ਕੀਤੀ। ਸੁਝਾਅ ਦੇ ਆਧਾਰ ‘ਤੇ ਅਸੀਂ ਸਾਰੇ ਸ਼ਹਿਰਾਂ ਲਈ ਵੱਖ-ਵੱਖ ਮੈਨੀਫੈਸਟੋ ਬਣਾਏ, ਤਾਂ ਜੋ ਇਲਾਕੇ ਦੀਆਂ ਵੱਡੀਆਂ ਸਮੱਸਿਆਵਾਂ ਦਾ ਸਹੀ ਢੰਗ ਨਾਲ ਹੱਲ ਕੀਤਾ ਜਾ ਸਕੇ।  ਸਾਡਾ ਉਦੇਸ਼ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਪ੍ਰਦਾਨ ਕਰਨਾ ਅਤੇ ਜਨਤਕ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨਾ ਹੈ।

ਉਨ੍ਹਾਂ ਕਿਹਾ ਕਿ ਇਹ ਗਾਰੰਟੀ ਸਿਰਫ਼ ਵਾਅਦੇ ਨਹੀਂ ਹਨ। ਫਗਵਾੜਾ ਦੇ ਲੋਕਾਂ ਨਾਲ ਇਹ ਸਾਡੀਆਂ ਵਚਨਬੱਧਤਾਵਾਂ ਹਨ।  ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਮੇਅਰ ਬਣਨ ਤੋਂ ਬਾਅਦ ਗਰੰਟੀਆਂ ਨੂੰ ਪੂਰਾ ਕਰਨ ਲਈ ਬਿਨਾਂ ਕਿਸੇ ਦੇਰੀ ਤੋਂ ਕੰਮ ਸ਼ੁਰੂ ਹੋ ਜਾਵੇਗਾ।  ਅਰੋੜਾ ਨੇ ਕਿਹਾ ਕਿ ਸਥਾਨਕ ਸਰਕਾਰ ਪੰਜ ਸਾਲਾਂ ਲਈ ਹੁੰਦੀ ਹੈ, ਪਰ ਅਸੀਂ ਆਪਣੇ ਸਾਰੇ ਵਾਅਦੇ ਦੋ ਸਾਲਾਂ ਦੇ ਅੰਦਰ ਪੂਰੇ ਕਰਨ ਦੀ ਕੋਸ਼ਿਸ਼ ਕਰਾਂਗੇ।

ਅਰੋੜਾ ਨੇ ‘ਆਪ’ ਸਰਕਾਰ ਵੱਲੋਂ ਦਿੱਲੀ ਅਤੇ ਪੰਜਾਬ ‘ਚ ਆਪਣੇ ਚੋਣ ਵਾਅਦਿਆਂ ਨੂੰ ਪੂਰਾ ਕਰਨ ਦੇ ਪਾਰਟੀ ਦੇ ਟਰੈਕ ਰਿਕਾਰਡ ‘ਤੇ ਚਾਨਣਾ ਪਾਇਆ ਅਤੇ ਦਾਅਵਾ ਕੀਤਾ ਕਿ ਫਗਵਾੜਾ ਦੇ ਲੋਕ ਪਾਰਟੀ ਪ੍ਰਤੀ ਕਾਫ਼ੀ ਉਤਸ਼ਾਹਿਤ ਹਨ। ਇੱਥੋਂ ਦੇ ਲੋਕ ਆਮ ਆਦਮੀ ਪਾਰਟੀ ਦਾ ਮੇਅਰ ਬਣਾਉਣਾ ਚਾਹੁੰਦੇ ਹਨ।