ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਲਗਾਤਾਰ ਲੋਕ ਭਲਾਈ ਲਈ ਕੰਮ ਕਰ ਰਹੀ ਹੈ। ਇਸੇ ਤਰ੍ਹਾਂ ਪੰਜਾਬ ਦੇ ਲੋਕਾਂ ਦੇ ਹਿੱਤ ਲਈ ਕੰਮ ਕਰਦੇ ਹੋਏ ਸੂਬਾ ਸਰਕਾਰ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ। ਸੂਬਾ ਸਰਕਾਰ ਵੱਲੋਂ ਸੂਬੇ ਦੀ ਲੋਕ ਭਲਾਈ ਲਈ ਦਿੱਤੀਆਂ ਜਾ ਰਹੀਆਂ ਸਹੂਲਤਾਂ ਅਤੇ ਸੇਵਾਵਾਂ ਨਾਲ ਜਿੱਥੇ ਆਮ ਲੋਕਾਂ ਦਾ ਜੀਵਨ ਸੁਖਾਲਾ ਅਤੇ ਆਰਮਾਦਾਇਕ ਹੋਇਆ ਹੈ, ਉੱਥੇ ਹੀ ਲੋਕਾਂ ਦੇ ਕੀਮਤੀ ਸਮੇਂ ਦੀ ਵੀ ਬੱਚਤ ਹੋ ਰਹੀ ਹੈ।
ਦਰਅਸਲ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਅੱਜ 15ਵੇਂ CSC ਦਿਵਸ ਮੌਕੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਇੱਥੇ ਸਮਾਗਮ ਦੌਰਾਨ ਕੈਬਨਿਟ ਮੰਤਰੀ ਨੇ ਵਧੀਆ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ। ਇਸ ਦੌਰਾਨ ਸੰਬੋਧਨ ਕਰਦੇ ਹੋਏ ਕੈਬਨਿਟ ਮੰਤਰੀ ਨੇ ਕਿਹਾ ਕਿ ਆਮ ਸੇਵਾ ਸੈਂਟਰਾਂ ਵੱਲੋਂ ਸੂਬੇ ਦੇ ਨਾਗਰਿਕਾਂ ਨੂੰ ਪੇਂਡੂ ਅਤੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ, ਵੱਖ-ਵੱਖ ਸਰਕਾਰੀ ਅਤੇ ਨਿੱਜੀ ਖੇਤਰ, ਡਿਜੀਟਲ ਸਮਾਵੇਸ਼, ਸਰਕਾਰੀ ਸੇਵਾਵਾਂ ਤੱਕ ਪਹੁੰਚ, ਵਿੱਤੀ ਸਮਾਂਬੱਧ, ਈ-ਗਵਰਨੈਂਸ, ਉੱਦਮਤਾ ਵਿਕਾਸ, ਹੁਨਰ ਵਿਕਾਸ, ਸਿਹਤ ਸੰਭਾਲ ਸੇਵਾਵਾਂ, ਸਿੱਖਿਆ ਦੀਆਂ ਸੇਵਾਵਾਂ ਤੱਕ ਪਹੁੰਚ ਪ੍ਰਦਾਨ ਕਰਕੇ ਉਨ੍ਹਾਂ ਨੂੰ ਸ਼ਕਤੀ ਪ੍ਰਦਾਨ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਆਮ ਸੇਵਾ ਸੈਂਟਰਾਂ ਦੀ ਡਿਜੀਟਲ ਪਾੜੇ ਨੂੰ ਪੂਰਾ ਕਰਨ ਅਤੇ ਸਮਾਂਬੱਧ ਵਿਕਾਸ ਨੂੰ ਉਤਸ਼ਾਹਿਤ ਕਰਨ ਵਿੱਚ ਅਹਿਮ ਭੂਮਿਕਾ ਹੈ। ਆਮ ਸੇਵਾ ਸੈਂਟਰ ਵੱਲੋਂ ਯੂਆਈਡੀਏਆਈ-ਆਧਾਰ ਸੇਵਾਵਾਂ, ਪੈਨਸ਼ਨ, ਵਿੱਤੀ ਸੇਵਾਵਾਂ (ਬੈਂਕਿੰਗ, ਲੋਨ, ਡਿਜੀ-ਪੇਅ ਅਤੇ ਬੀਮਾ), ਯਾਤਰਾ ਸੇਵਾਵਾਂ:(ਰੇਲਗੱਡੀ, ਬੱਸ, ਹਵਾਈ ਅਤੇ ਹਵਾਈ ਬੁਕਿੰਗ), ਫਾਰੇਕਸ ਅਤੇ ਡੀ.ਟੀ.ਐਚ, ਸਰਕਾਰੀ ਸੇਵਾਵਾਂ (ਆਯੁਸ਼ਮਾਨ ਭਾਰਤ, ਈ-ਸ਼੍ਰਮ, ਪ੍ਰਧਾਨ ਮੰਤਰੀ ਵਿਸ਼ਕਰਮਾ, ਪ੍ਰਧਾਨ ਮੰਤਰੀ ਮਾਨ ਧਨ ਯੋਜਨਾਵਾਂ), ਉਪਯੋਗਤਾ ਬਿੱਲ ਦੇ ਭੁਗਤਾਨ (ਬਿਜਲੀ, ਡਿਸ਼, ਮੋਬਾਈਲ ਰੀਚਾਰਜ), ਟੈਲੀ ਕਾਨੂੰਨੀ ਸੇਵਾਵਾਂ, ਸਿੱਖਿਆ ਸੇਵਾਵਾਂ (ਬਾਲ ਵਿਦਿਆਲਿਆ, ਉਡਾਨ, ਸੀਐਸਸੀ ਹੁਨਰ, ਸਰਕਾਰੀ ਪਰੀਕਸਾ, ਓਲੰਪੀਆਡ ਆਦਿ, ਹੈਲਥਕੇਅਰ ਸਰਵਿਸਿਜ਼, ਖੇਤੀਬਾੜੀ- ਪ੍ਰਧਾਨ ਮੰਤਰੀ ਕਿਸਾਨ, ਈ ਸਾਈਨ ਡਿਫੈਂਸ ਪੈਨਸ਼ਨਰਜ਼, ਗ੍ਰਾਮੀਣ ਈ ਸਟੋਰ ਅਤੇ ਹੋਰ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।