ਲੁਧਿਆਣਾ–ਲੁਧਿਆਣਾ ਪੱਛਮੀ ਹਲਕੇ ਵਿਚ ਅੱਜ ਜ਼ਿਮਨੀ ਚੋਣ ਹੋ ਰਹੀ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਪਰਿਵਾਰ ਸਮੇਤ ਵੋਟ ਪਾਉਣ ਲਈ ਪਹੁੰਚੇ। ਉਨ੍ਹਾਂ ਨੇ ਵੋਟ ਪਾਉਣ ਮਗਰੋਂ ਲੋਕਾਂ ਨੂੰ ਗੁਜ਼ਾਰਿਸ਼ ਕੀਤੀ ਕਿ ਉਹ ਵੋਟ ਜ਼ਰੂਰ ਪਾਉਣ। ਉਨ੍ਹਾਂ ਕਿਹਾ ਕਿ ਅੱਜ ਮੌਸਮ ਵੀ ਚੰਗਾ ਹੈ ਤੇ ਗਰਮੀ ਜ਼ਿਆਦਾ ਨਹੀਂ ਹੈ, ਇਸ ਲਈ ਵੋਟ ਪਾਉਣ ਲਈ ਜ਼ਰੂਰ ਪੋਲਿੰਗ ਬੂਥਾਂ ਤਕ ਪਹੁੰਚੋ।
ਇਸ ਮੌਕੇ ਸੰਜੀਵ ਅਰੋੜਾ ਦੀ ਧੀ ਨੇ ਕਿਹਾ ਕਿ, “ਅਸੀਂ ਬਹੁਤ ਮਿਹਨਤ ਕੀਤੀ ਹੈ। ਪਾਪਾ ਸਮਾਜ, ਲੁਧਿਆਣਾ ਤੇ ਪੂਰੇ ਪੰਜਾਬ ਲਈ ਬਹੁਤ ਕੁਝ ਕਰਨਾ ਚਾਹੁੰਦੇ ਹਨ। ਵੋਟਰਾਂ ਲਈ ਅਸੀਂ ਸਭ ਕੁਝ ਕੀਤਾ ਹੈ ਤੇ ਅੱਗੇ ਵੀ ਬਹੁਤ ਕੁਝ ਕਰਨਾ ਚਾਹੁੰਦੇ ਹਾਂ, ਪਰ ਅੱਜ ਉਨ੍ਹਾਂ ਦੇ ਸਮਰਥਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਜੇ ਵੋਟਿੰਗ ਲਈ ਕਾਫ਼ੀ ਸਮਾਂ ਬਾਕੀ ਹੈ, ਤੁਹਾਡੇ 5 ਮਿੰਟ ਨਾਲ ਕੱਢਣ ਨਾਲ ਬਹੁਤ ਫ਼ਰਕ ਪੈਂਦਾ ਹੈ, ਇਸ ਲਈ ਵੋਟ ਪਾਉਣ ਲਈ ਜ਼ਰੂਰ ਪਹੁੰਚੋ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਨੂੰ ਇਕ ਪ੍ਰੀਖਿਆ ਵਾਂਗ ਹੀ ਲੱਗ ਰਿਹਾ ਹੈ, ਪਰ ਅਸੀਂ ਵੀ ਪੂਰੀ ਤਿਆਰੀ ਕੀਤੀ ਹੈ।”