ਆਮ ਆਦਮੀ ਪਾਰਟੀ (ਆਪ) ਨੇ ਦਿੱਲੀ ਵਿਧਾਨ ਸਭਾ ਚੋਣਾਂ ਉਮੀਦਵਾਰ ਉਤਾਰਨ ਦੀ ਪਹਿਲ ਕਰ ਦਿਤੀ ਹੈ। ਪਾਰਟੀ ਨੇ ਅੱਜ ਅਹਿਮ ਮੀਟਿੰਗ ਤੋਂ ਬਾਅਦ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ । ਪਾਰਟੀ ਦੀ ਪਹਿਲੀ ਸੂਚੀ ਵਿੱਚ 11 ਉਮੀਦਵਾਰਾਂ ਦੇ ਨਾਂ ਹਨ। ਇਸ ਵਿਚ ਅਨਿਲ ਝਾਅ, ਵੀਰ ਸਿੰਘ ਧੀਂਗਾਨ ਅਤੇ ਸੋਮੇਸ਼ ਸ਼ੌਕੀਨ ਦੇ ਨਾਂ ਵੀ ਸ਼ਾਮਲ ਹਨ। ਉਹ ਹਾਲ ਹੀ ‘ਚ ‘ਆਪ’ ‘ਚ ਸ਼ਾਮਲ ਹੋਏ ਹਨ।
ਇਸ ਸੂਚੀ ਵਿਚ 6 ਅਜਿਹੇ ਉਮੀਦਵਾਰਾਂ ਦੇ ਨਾਂ ਸ਼ਾਮਲ ਹਨ, ਜੋ ਹਾਲ ਹੀ ਵਿਚ ਕਾਂਗਰਸ ਜਾਂ ਭਾਜਪਾ ਛੱਡ ਕੇ ‘ਆਪ’ ਵਿਚ ਸ਼ਾਮਲ ਹੋਏ ਹਨ। ਦੱਸ ਦੇਈਏ ਕਿ ਵਿਧਾਨ ਸਭਾ ਚੋਣਾਂ ਵਿੱਚ ਅਜੇ ਤਿੰਨ ਮਹੀਨੇ ਦਾ ਸਮਾਂ ਬਾਕੀ ਹੈ। ਚੋਣ ਕਮਿਸ਼ਨ ਵਲੋਂ ਅਜੇ ਤੱਕ ਚੋਣ ਪ੍ਰੋਗਰਾਮਾਂ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਕੋਈ ਐਲਾਨ ਨਹੀਂ ਕੀਤਾ ਗਿਆ, ਜਦਕਿ ‘ਆਪ’ ਨੇ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਵੀ ਕਰ ਦਿੱਤੀ ਹੈ।
ਜਾਣੋ ਕਿਸ ਸੀਟ ਤੋਂ ਕਿਹੜੇ ਉਮੀਦਵਾਰ ਨੂੰ ਮਿਲੀ ਟਿਕਟ…
ਬ੍ਰਹਮਾ ਸਿੰਘ ਤੰਵਰ ਛਤਰਪੁਰ ਤੋਂ ਲੜਨਗੇ ਚੋਣ
ਅਨਿਲ ਝਾਅ ਕਿਰਾੜੀ ਤੋਂ ਹੋਣਗੇ ਉਮੀਦਵਾਰ
ਦੀਪਕ ਸਿੰਗਲਾ ਵਿਸ਼ਵਾਸ ਨਗਰ ਤੋਂ ਲੜਨਗੇ ਚੋਣ
ਸਰਿਤਾ ਸਿੰਘ ਰੋਹਤਾਸ ਨਗਰ ਤੋਂ ‘ਆਪ’ ਦੀ ਉਮੀਦਵਾਰ
BB ਤਿਆਗੀ ਲਕਸ਼ਮੀ ਨਗਰ ਤੋਂ ‘ਆਪ’ ਦੇ ਉਮੀਦਵਾਰ
ਰਾਮ ਸਿੰਘ ਨੇਤਾ ਜੀ ਬਦਰਪੁਰ ਤੋਂ ਉਮੀਦਵਾਰ
ਜ਼ੁਬੈਰ ਚੌਧਰੀ ਸੀਲਮਪੁਰ ਤੋਂ ‘ਆਪ’ ਦੇ ਉਮੀਦਵਾਰ ਹੋਣਗੇ।
ਵੀਰ ਸਿੰਘ ਧੀਂਗਾਨ ਸੀਮਾਪੁਰੀ ਤੋਂ ਚੋਣ ਲੜਨਗੇ।
ਗੌਰਵ ਸ਼ਰਮਾ ਘੋਂਡਾ ਤੋਂ ਚੋਣ ਲੜਨਗੇ।
ਮਨੋਜ ਤਿਆਗੀ ਕਰਾਵਲ ਨਗਰ ਤੋਂ ‘ਆਪ’ ਦੇ ਉਮੀਦਵਾਰ ਹੋਣਗੇ
ਸੋਮੇਸ਼ ਸ਼ੌਕੀਨ ਮਟਿਆਲਾ ਤੋਂ ‘ਆਪ’ ਦੇ ਉਮੀਦਵਾਰ ਹੋਣਗੇ।