Thursday, May 15, 2025

Become a member

Get the best offers and updates relating to Liberty Case News.

― Advertisement ―

spot_img
spot_img
HomeBig Newsਪਾਣੀ ਦੇ ਮੁੱਦੇ 'ਤੇ ਬੀਬੀਐਮਬੀ ਅਤੇ ਹਰਿਆਣਾ ਨੂੰ ਹਾਈ ਕੋਰਟ ਦੇ ਨੋਟਿਸ...

ਪਾਣੀ ਦੇ ਮੁੱਦੇ ‘ਤੇ ਬੀਬੀਐਮਬੀ ਅਤੇ ਹਰਿਆਣਾ ਨੂੰ ਹਾਈ ਕੋਰਟ ਦੇ ਨੋਟਿਸ ਦਾ ‘ਆਪ’ ਮੰਤਰੀਆਂ ਨੇ ਕੀਤਾ ਸਵਾਗਤ

 

ਆਪ ਮੰਤਰੀਆਂ ਨੇ ਕਿਹਾ – ਪੰਜਾਬ ਦੇ ਪਾਣੀਆਂ ਅਤੇ ਕੁਦਰਤੀ ਸਰੋਤਾਂ ਦੀ ਰਾਖੀ ਲਈ ਆਪ ਸਰਕਾਰ ਵਚਨਬੱਧ, ਸੂਬੇ ਦੇ ਅਧਿਕਾਰਾਂ ਨਾਲ ਕੋਈ ਸਮਝੌਤਾ ਨਹੀਂ

ਭਾਜਪਾ ਅਤੇ ਬੀਬੀਐਮਬੀ ਦੀ ਧੱਕੇਸ਼ਾਹੀ ਹੁਣ ਰੁਕੀ, ਮੁੱਖ ਮੰਤਰੀ ਮਾਨ ਦੀ ਅਗਵਾਈ ਹੇਠ ਪੰਜਾਬ ਦੇ ਹੱਕਾਂ ‘ਤੇ ਡਾਕਾ ਮਾਰਨਾ ਮੁਸ਼ਕਲ ਨਹੀਂ ਨਾਮੁਮਕਿਨ ਹੈ – ਅਮਨ ਅਰੋੜਾ

ਚੰਡੀਗੜ੍ਹ, 14 ਮਈ

ਆਮ ਆਦਮੀ ਪਾਰਟੀ (ਆਪ) ਦੇ ਆਗੂਆਂ ਅਤੇ ਕੈਬਨਿਟ ਮੰਤਰੀਆਂ ਨੇ ਹਰਿਆਣਾ ਨੂੰ ਵਾਧੂ ਪਾਣੀ ਦੇਣ ਦੇ ਮੁੱਦੇ ‘ਤੇ ਪੰਜਾਬ ਦੇ ਹੱਕ ਵਿੱਚ ਟਿੱਪਣੀ ਕਰਨ ਲਈ ਹਾਈ ਕੋਰਟ ਦੀ ਪ੍ਰਸ਼ੰਸਾ ਕੀਤੀ ਅਤੇ ਅਦਾਲਤ ਦਾ ਧੰਨਵਾਦ ਕੀਤਾ।

‘ਆਪ’ ਆਗੂਆਂ ਅਤੇ ਮੰਤਰੀਆਂ ਨੇ ਆਪਣੇ ਟਵਿੱਟਰ (x) ਅਕਾਊਂਟਾਂ ‘ਤੇ “ਪੰਜਾਬ ਦਾ ਪਾਣੀ ਪੰਜਾਬ ਦਾ ਹੱਕ” ਹੈਸ਼ਟੈਗ ਨਾਲ ਹਾਈ ਕੋਰਟ ਦੇ ਫੈਸਲੇ ‘ਤੇ ਪ੍ਰਤੀਕਿਰਿਆ ਦਿੱਤੀ ਅਤੇ ਪੰਜਾਬ ਦੇ ਪਾਣੀ ਅਤੇ ਕੁਦਰਤੀ ਸਰੋਤਾਂ ਦੀ ਰੱਖਿਆ ਲਈ ‘ਆਪ’ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ।

ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਟਵੀਟ ਕੀਤਾ, “ਬੀਜੇਪੀ ਤੇ ਬੀਬੀਐਮਬੀ ਦੀ ਧੱਕੇਸ਼ਾਹੀ ‘ਤੇ ਲੱਗੀ ਬ੍ਰੇਕ!
ਹਾਈਕੋਰਟ ਨੇ ਬੀਬੀਐਮਬੀ ਤੋਂ ਸਪੱਸ਼ਟ ਪੁੱਛਿਆ—ਹਰਿਆਣੇ ਨੂੰ ਵਾਧੂ ਪਾਣੀ ਦੀ ਲੋੜ ਕਿਉਂ?
ਸੀਐਮ ਭਗਵੰਤ ਮਾਨ ਜੀ ਦੀ ਅਗਵਾਈ ‘ਚ ਹੁਣ ਪੰਜਾਬ ਦੇ ਹੱਕਾਂ ‘ਤੇ ਡਾਕਾ ਮਾਰਨਾ ਮੁਸ਼ਕਿਲ ਹੀ ਨਹੀਂ ਨਾ-ਮੁਮਕਿਨ ਹੈ। ਪੰਜਾਬ ਦੇ ਹੱਕਾਂ ਦੀ ਰਾਖੀ ਸੀਐਮ ਸਾਬ੍ਹ ਆਪ ਅੱਗੇ ਹੋ ਕੇ ਕਰਦੇ ਹਨ।”

ਕੁਲਦੀਪ ਧਾਲੀਵਾਲ- ਪੰਜਾਬ ਦੇ ਹੱਕ ਦੀ ਆਵਾਜ਼ ਇੱਕ ਵਾਰ ਫਿਰ ਹੋਈ ਬੁਲੰਦ! ਪਾਣੀਆਂ ਦੇ ਮੁੱਦੇ ‘ਚ ਅੱਜ ਹਾਈਕੋਰਟ ਨੇ ਹਰਿਆਣਾ ਤੇ ਬੀਬੀਐਮਬੀ ‘ਤੇ ਚੁੱਕੇ ਸਵਾਲ—ਪੁੱਛਿਆ ਕਿ ਵਾਧੂ ਪਾਣੀ ਦੀ ਲੋੜ ਕਿਉਂ? ਮਾਨ ਸਰਕਾਰ ਵੱਲੋਂ ਪੰਜਾਬ ਦੇ ਹੱਕਾਂ ਦੀ ਜੰਗ ਇਸੇ ਤਰਾਂ ਜਾਰੀ ਰਹੇਗੀ, ਪੰਜਾਬ ਦੇ ਹੱਕਾਂ ਨੂੰ ਕਿਸੇ ਵੀ ਕੀਮਤ ‘ਤੇ ਖੋਹਣ ਨਹੀਂ ਦੇਵਾਂਗੇ।

ਬਲਜੀਤ ਕੌਰ – “ਆਖ਼ਰ ਸੱਚ ਦੀ ਹੋਈ ਜਿੱਤ
ਪੰਜਾਬ ਦੇ ਹੱਕਾਂ ‘ਤੇ ਹੁਣ ਹੋਰ ਡਾਕਾ ਬਰਦਾਸ਼ਤ ਨਹੀਂ, ਮਾਣਯੋਗ ਹਾਈਕੋਰਟ ਨੇ ਪੰਜਾਬ ਨੂੰ ਪਾਣੀਆਂ ‘ਤੇ ਇਨਸਾਫ਼ ਦਿੰਦਿਆਂ ਬੀਬੀਐਮਬੀ ਤੋਂ ਮੰਗਿਆ ਜਵਾਬ—ਕਿਉਂ ਚਾਹੀਦਾ ਹਰਿਆਣੇ ਨੂੰ ਵਾਧੂ ਪਾਣੀ। ਕੇਂਦਰ ਦੀ ਬੀਜੇਪੀ ਦੀਆਂ ਧੱਕੇਸ਼ਾਹੀਆਂ ਹੁਣ ਪੰਜਾਬ ‘ਚ ਨਹੀਂ ਚੱਲਣਗੀਆਂ”

ਹਰਭਜਨ ਸਿੰਘ ਈਟੀਓ – “ਮਾਨਯੋਗ ਹਾਈ ਕੋਰਟ ਨੇ ਪੰਜਾਬ ਦੇ ਪਾਣੀਆਂ ਬਾਰੇ ਸਾਡੇ ਮੁੱਖ ਮੰਤਰੀ ਦੇ ਦਾਅਵਿਆਂ ਨੂੰ ਸਹੀ ਠਹਿਰਾਇਆ ਅਤੇ ਹਰਿਆਣਾ ਅਤੇ ਬੀਬੀਐਮਬੀ ਤੋਂ ਜਵਾਬ ਮੰਗਿਆ ਕਿ ਹਰਿਆਣਾ ਨੂੰ ਵਾਧੂ ਪਾਣੀ ਦੀ ਲੋੜ ਕਿਉਂ ਹੈ? ਇਹ ਫੈਸਲਾ ਪੂਰੀ ਤਰ੍ਹਾਂ ਪੰਜਾਬ ਦੇ ਹੱਕ ਵਿੱਚ ਹੈ। ਪੰਜਾਬ ਦੇ ਹੱਕਾਂ ਲਈ ਸਾਡੀ ਲੜਾਈ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਜਾਰੀ ਰਹੇਗੀ!”

ਲਾਲਜੀਤ ਭੁੱਲਰ – “ਪੰਜਾਬ ਦੇ ਹੱਕ ਦੀ ਆਵਾਜ਼ ਇੱਕ ਵਾਰ ਫਿਰ ਹੋਈ ਬੁਲੰਦ! ਪਾਣੀਆਂ ਦੇ ਮੁੱਦੇ ‘ਚ ਅੱਜ ਹਾਈਕੋਰਟ ਨੇ ਹਰਿਆਣਾ ਤੇ ਬੀਬੀਐਮਬੀ ‘ਤੇ ਚੁੱਕੇ ਸਵਾਲ—ਪੁੱਛਿਆ ਕਿ ਵਾਧੂ ਪਾਣੀ ਦੀ ਲੋੜ ਕਿਉਂ? ਮਾਨ ਸਰਕਾਰ ਵੱਲੋਂ ਪੰਜਾਬ ਦੇ ਹੱਕਾਂ ਦੀ ਜੰਗ ਇਸੇ ਤਰਾਂ ਜਾਰੀ ਰਹੇਗੀ, ਪੰਜਾਬ ਦੇ ਹੱਕਾਂ ਨੂੰ ਕਿਸੇ ਵੀ ਕੀਮਤ ‘ਤੇ ਖੋਹਣ ਨਹੀਂ ਦੇਵਾਂਗੇ”

ਡਾ. ਰਵਜੋਤ – “ਸੱਚ ਤੇ ਇਮਾਨਦਾਰੀ ਦੀ ਜਿੱਤ
ਮਾਣਯੋਗ ਹਾਈਕੋਰਟ ਨੇ ਪੰਜਾਬ ਸਰਕਾਰ ਦੀ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਹਰਿਆਣੇ ਤੇ BBMB ਤੋਂ ਮੰਗਿਆ ਸਪਸ਼ਟੀਕਰਨ, ਕਿਉਂ ਚਾਹੀਦਾ ਹੈ ਹਰਿਆਣੇ ਨੂੰ ਵਾਧੂ ਪਾਣੀ। ਇਹ ਜਿੱਤ ਹੈ ਆਮ ਲੋਕਾਂ ਤੇ ਉਹਨਾਂ ਦੀ ਚੁਣੀ ਸਰਕਾਰ ਦੀ, ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਵਚਨਬੱਧ ਮਾਨ ਸਰਕਾਰ!”

ਮੋਹਿੰਦਰ ਭਗਤ- ” ਹੱਕ ਤੇ ਸੱਚ ਦੀ ਜਿੱਤ
ਮਾਣਯੋਗ ਹਾਈਕੋਰਟ ਨੇ ਹਰਿਆਣੇ ਤੇ ਬੀਬੀਐਮਬੀ ਤੋਂ ਜਵਾਬ ਮੰਗਿਆ ਹੈ, ਆਖ਼ਰ ਹਰਿਆਣੇ ਨੂੰ ਵਾਧੂ ਪਾਣੀ ਦੀ ਲੋੜ ਕਿਉਂ??ਪੰਜਾਬ ਦੇ ਹੱਕਾਂ ‘ਤੇ ਹੁਣ ਬੀਜੇਪੀ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ, ਪੰਜਾਬ ਦੇ ਹੱਕਾਂ ਦੀ ਰਾਖੀ ਲਈ ਮਾਨ ਸਰਕਾਰ ਵੱਚਨਬੱਧ ਹੈ”

ਬਰਿੰਦਰ ਗੋਇਲ – “ਪਾਣੀ ਪੰਜਾਬ ਦਾ ਸੀ, ਹੈ, ਤੇ ਰਹੇਗਾ!ਹਾਈਕੋਰਟ ਦੇ ਫ਼ੈਸਲੇ ਨੇ ਸਾਫ਼ ਕਰ ਦਿੱਤਾ ਕਿ ਪੰਜਾਬ ਦਾ ਪਾਣੀ ਧੱਕੇ ਨਾਲ ਹਰਿਆਣੇ ਨੂੰ ਨਹੀਂ ਦਿੱਤਾ ਜਾ ਸਕਦਾ। ਸੀਐਮ ਭਗਵੰਤ ਮਾਨ ਜੀ ਦੀ ਅਗਵਾਈ ਹੇਠ ਅਸੀ ਪੰਜਾਬ ਦੇ ਪਾਣੀ ਦੀ ਇੱਕ ਬੂੰਦ ਵੀ ਨਹੀ ਦੇਵਾਗੇ”

ਹਰਦੀਪ ਸਿੰਘ ਮੁੰਡੀਆਂ – “ਪੰਜਾਬ ਦੇ ਹੱਕ ਹੁਣ ਸੁਰੱਖਿਅਤ। ਮਾਣਯੋਗ ਹਾਈਕੋਰਟ ਵੱਲੋਂ ਬੀਬੀਐਮਬੀ ਤੋਂ ਪਾਣੀ ਦੇ ਮੁੱਦੇ ’ਤੇ ਜਵਾਬ ਤਲਬ—ਹਰਿਆਣੇ ਨੂੰ ਵਾਧੂ ਪਾਣੀ ਕਿਉਂ??ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਵਿੱਚ ਪੰਜਾਬ ਦੇ ਹੱਕਾਂ ਦੀ ਪਹਿਰੇਦਾਰੀ ਲਗਾਤਾਰ ਜਾਰੀ ਰਹੇਗੀ”