Wednesday, December 25, 2024

Become a member

Get the best offers and updates relating to Liberty Case News.

― Advertisement ―

spot_img
spot_img
HomeBig Newsਚੱਬੇਵਾਲ 'ਚ ਜਿੱਤ ਵੱਲ ਵਧੀ 'ਆਪ', ਇਸ਼ਾਂਕ ਕੁਮਾਰ 26,050 ਵੋਟਾਂ ਨਾਲ ਅੱਗੇ

ਚੱਬੇਵਾਲ ‘ਚ ਜਿੱਤ ਵੱਲ ਵਧੀ ‘ਆਪ’, ਇਸ਼ਾਂਕ ਕੁਮਾਰ 26,050 ਵੋਟਾਂ ਨਾਲ ਅੱਗੇ

 

ਹੁਸ਼ਿਆਰਪੁਰ -ਵਿਧਾਨ ਸਭਾ ਹਲਕਾ ਚੱਬੇਵਾਲ ਦੀ ਜ਼ਿਮਨੀ ਚੋਣ ਲਈ ਪਈਆਂ ਵੋਟਾਂ ਦੀ ਗਿਣਤੀ ਲਗਾਤਾਰ ਜਾਰੀ ਹੈ। ਹੁਣ ਤੱਕ ਹੋਏ 13 ਰਾਊਂਡਾਂ ਦੇ ਰੁਝਾਣਾਂ ਵਿਚ ਵੀ ਹਲਕਾ ਚੱਬੇਵਾਲ ‘ਚ ‘ਆਪ’ ਉਮੀਦਵਾਰ ਇਸ਼ਾਂਕ ਕੁਮਾਰ ਚੱਬੇਵਾਲ 26,050 ਵੋਟਾਂ ਦੇ ਫਰਕ ਨਾਲ ਅੱਗੇ ਚੱਲ ਰਹੇ ਹਨ। ਇਸ਼ਾਂਕ ਕੁਮਾਰ ਚੱਬੇਵਾਲ ਨੂੰ ਹੁਣ ਤੱਕ 46698 ਵੋਟਾਂ ਪਈਆਂ ਹਨ। ਉਥੇ ਹੀ ਕਾਂਗਰਸ ਦੇ ਉਮੀਦਵਾਰ ਰਣਜੀਤ ਕੁਮਾਰ 20,648 ਵੋਟਾਂ ਪਈਆਂ ਹਨ ਅਤੇ ਭਾਜਪਾ ਤੀਜੇ ਨੰਬਰ ‘ਤੇ ਚੱਲ ਰਹੀ ਹੈ। ਭਾਜਪਾ ਦੇ ਉਮੀਦਵਾਰ ਸੋਹਣ ਸਿੰਘ ਠੰਢਲ ਨੂੰ 7470 ਵੋਟਾਂ ਪਈਆਂ ਹਨ। ਆਮ ਆਦਮੀ ਪਾਰਟੀ ਲਗਾਤਾਰ ਜਿੱਤ ਵੱਲ ਵੱਧ ਰਹੀ ਹੈ।