ਆਮ ਆਦਮੀ ਪਾਰਟੀ ਨੇ ਉਪ ਚੋਣ ਜਿੱਤ ਲਈ ਹੈ। ਆਪ ਦੇ ਮੋਹਿੰਦਰ ਭਗਤ 11 ਰਾਉਂਡ ਜਿੱਤ ਚੁੱਕੇ ਹਨ। ਉਹਨਾਂ ਨੂੰ 46 ਹਜ਼ਾਰ ਤੋਂ ਵੱਧ ਵੋਟਾਂ ਪਈਆਂ। ਦੂਜੇ ਨੰਬਰ ਉਤੇ ਬੀਜੇਪੀ ਦੇ ਸ਼ੀਤਲ ਅੰਗੁਰਾਲ ਦੂਜੇ ਨੰਬਰ ਉਤੇ ਹਨ ਅਤੇ ਕਾਂਗਰਸ ਦੇ ਸੁਰਿੰਦਰ ਕੌਰ ਤੀਜੇ ਨੰਬਰ ਹਨ। ‘ਆਪ’ ਦੇ ਮਹਿੰਦਰ ਭਗਤ ਨੂੰ ਗਿਆਰ੍ਹਵੇਂ ਗੇੜ ‘ਚ 46064 ਵੋਟਾਂ ਮਿਲੀਆਂ। ਕਾਂਗਰਸ ਦੀ ਸੁਰਿੰਦਰ ਕੌਰ ਨੂੰ 14668 ਅਤੇ ਭਾਜਪਾ ਦੀ ਸ਼ੀਤਲ ਅੰਗੁਰਾਲ ਨੂੰ 15393 ਵੋਟਾਂ ਮਿਲੀਆਂ।
ਇਸ ਮੌਕੇ ਆਪ ਦੇ ਉਮੀਦਵਾਰ ਮੋਹਿੰਦਰਪਾਲ ਭਗਤ ਨੇ ਨਿਊਜ਼ 18 ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਸਰਕਾਰ ਦੇ ਕੰਮਾਂ ਦੀ ਜਿੱਤ ਹੋਈ। ਮੁੱਖ ਮੰਤਰੀ ਵੱਲੋਂ ਦਿੱਤੇ ਭਰੋਸੇ ਦੀ ਜਿੱਤ ਹੈ।ਦਸ ਦਈਏ ਕਿ 12ਵੇਂ ਗੇੜ ਵਿੱਚ ‘ਆਪ’ ਦੇ ਮਹਿੰਦਰ ਭਗਤ ਨੇ 50732 ਵੋਟਾਂ ਹਾਸਲ ਕੀਤੀਆਂ ਹਨ। ਭਾਜਪਾ ਦੀ ਸ਼ੀਤਲ ਅੰਗੁਰਾਲ ਦੂਜੇ ਸਥਾਨ ‘ਤੇ ਅਤੇ ਕਾਂਗਰਸ ਦੀ ਸੁਰਿੰਦਰ ਕੌਰ ਤੀਜੇ ਸਥਾਨ ‘ਤੇ ਹੈ।