ਕਾਠਮੰਡੂ- ਮਹਾਕੁੰਭ ਲਈ ਪੱਛਮੀ ਨੇਪਾਲ ਤੋਂ ਪ੍ਰਯਾਗਰਾਜ ਜਾ ਰਹੀ ਇੱਕ ਬੱਸ ਐਤਵਾਰ ਨੂੰ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਵਿੱਚ 40 ਸ਼ਰਧਾਲੂ ਜ਼ਖਮੀ ਹੋ ਗਏ। ਇਹ ਹਾਦਸਾ ਕਾਠਮੰਡੂ ਤੋਂ 500 ਕਿਲੋਮੀਟਰ ਪੱਛਮ ਵਿੱਚ ਸੁਰਖੇਤ ਜ਼ਿਲ੍ਹੇ ਦੇ ਭੀਰੀਗੰਗਾ ਨਗਰਪਾਲਿਕਾ ਦੇ ਬਾਬਾਈ ਇਲਾਕੇ ਵਿੱਚ ਸ਼ਾਮ 5.30 ਵਜੇ ਵਾਪਰਿਆ।
ਪੁਲਸ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ 40 ਯਾਤਰੀ ਕਰਨਾਲੀ ਜ਼ਿਲ੍ਹੇ ਦੇ ਸੁਰਖੇਤ ਤੋਂ ਇੱਕ ਬੱਸ ਵਿੱਚ ਮਹਾਕੁੰਭ ਲਈ ਜਾ ਰਹੇ ਸਨ। ਪੁਲਸ ਨੇ ਦੱਸਿਆ ਕਿ ਸਥਾਨਕ ਵਲੰਟੀਅਰਾਂ ਦੇ ਨਾਲ ਪੁਲਸ ਕਰਮਚਾਰੀਆਂ ਨੇ ਹਾਦਸੇ ਵਾਲੀ ਥਾਂ ‘ਤੇ ਬਚਾਅ ਕਾਰਜ ਕੀਤਾ ਅਤੇ ਜ਼ਖਮੀਆਂ ਨੂੰ ਇਲਾਜ ਲਈ ਕੋਹਲਪੁਰ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋਂ 6 ਯਾਤਰੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।