ਨੈਸ਼ਨਲ ਡੈਸਕ – ਬੰਗਲੁਰੂ ਤੋਂ ਬਹੁਤ ਹੀ ਦੁਖਦਾਈ ਅਤੇ ਹੈਰਾਨ ਕਰਨ ਵਾਲੀ ਖ਼ਬਰ ਆ ਰਹੀ ਹੈ। ਮਸ਼ਹੂਰ ਕੰਨੜ ਟੀਵੀ ਅਦਾਕਾਰਾ ਮੰਜੂਲਾ ਸ਼ਰੂਤੀ ਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਮੰਜੂਲਾ ਸ਼ਰੂਤੀ ਨੂੰ ਕਿਸੇ ਹੋਰ ਨੇ ਨਹੀਂ ਸਗੋਂ ਉਸਦੇ ਪਤੀ ਨੇ ਹੀ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਸਮੇਂ ਮੰਜੂਲਾ ਸ਼ਰੂਤੀ ਹਸਪਤਾਲ ਵਿੱਚ ਦਾਖਲ ਹੈ ਅਤੇ ਉਸਦਾ ਇਲਾਜ ਚੱਲ ਰਿਹਾ ਹੈ। ਨਾਲ ਹੀ, ਦੋਸ਼ੀ ਪਤੀ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਆਓ ਜਾਣਦੇ ਹਾਂ ਪੂਰਾ ਮਾਮਲਾ ਕੀ ਹੈ?
ਪਤਾ ਲੱਗਿਆ ਹੈ ਕਿ 4 ਜੁਲਾਈ ਨੂੰ ਹਨੂਮੰਤਨਗਰ ਪੁਲਸ ਸਟੇਸ਼ਨ ਦੇ ਅਧਿਕਾਰ ਖੇਤਰ ਵਿੱਚ ਮੁਨੇਸ਼ਵਰ ਲੇਆਉਟ ਵਿੱਚ ਮੰਜੂਲਾ ਸ਼ਰੂਤੀ ‘ਤੇ ਹਮਲਾ ਕੀਤਾ ਗਿਆ ਸੀ। ਮੰਜੂਲਾ ਨੇ 20 ਸਾਲ ਪਹਿਲਾਂ ਅਮਰੇਸ਼ ਨਾਲ ਵਿਆਹ ਕੀਤਾ ਸੀ। ਇਸ ਜੋੜੇ ਦੇ ਦੋ ਬੱਚੇ ਹਨ ਅਤੇ ਉਹ ਹਨੂਮੰਤਨਗਰ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਸਨ। ਅਮਰੇਸ਼ ਅਤੇ ਸ਼ਰੂਤੀ ਵਿਚਕਾਰ ਹਾਲਾਤ ਠੀਕ ਨਹੀਂ ਚੱਲ ਰਹੇ ਸਨ ਕਿਉਂਕਿ ਸ਼ਰੂਤੀ ਨੂੰ ਅਮਰੇਸ਼ ਦਾ ਵਿਵਹਾਰ ਪਸੰਦ ਨਹੀਂ ਸੀ। ਇਸ ਕਾਰਨ ਦੋਵਾਂ ਦੇ ਰਿਸ਼ਤੇ ਵਿੱਚ ਖਟਾਸ ਆਉਣੀ ਸ਼ੁਰੂ ਹੋ ਗਈ।