Saturday, July 19, 2025

Become a member

Get the best offers and updates relating to Liberty Case News.

― Advertisement ―

spot_img
spot_img
HomeBig News‘ਆਪ੍ਰੇਸ਼ਨ ਸਿੰਧੂਰ’ ਤੋਂ ਬਾਅਦ ਭਾਜਪਾ ਨੇ ਬਿਹਾਰ ’ਚ ਵਿਖਾਈ ਤਾਕਤ

‘ਆਪ੍ਰੇਸ਼ਨ ਸਿੰਧੂਰ’ ਤੋਂ ਬਾਅਦ ਭਾਜਪਾ ਨੇ ਬਿਹਾਰ ’ਚ ਵਿਖਾਈ ਤਾਕਤ

ਨੈਸ਼ਨਲ ਡੈਸਕ- ਵਿਸ਼ਵ ਪੱਧਰੀ ਤਣਾਅ ਤੋਂ ਗੈਰ ਪ੍ਰਭਾਵਿਤ ਭਾਰਤ ਦੀਆਂ ਸਿਆਸੀ ਸੁਰਖੀਆਂ ਘਰੇਲੂ ਮੈਦਾਨ ’ਤੇ ਹਨ। ਅਕਤੂਬਰ-ਨਵੰਬਰ ’ਚ ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਭਾਜਪਾ ਰਾਜਗ ’ਚ ਆਪਣਾ ਦਬਦਬਾ ਸਥਾਪਤ ਕਰਨ ’ਚ ਕੋਈ ਸਮਾਂ ਬਰਬਾਦ ਨਹੀਂ ਕਰ ਰਹੀ।

‘ਆਪ੍ਰੇਸ਼ਨ ਸਿੰਧੂਰ’ ਤੋਂ ਬਾਅਦ ਆਪਣੇ ਭਰੋਸੇ ਤੋਂ ਉਤਸ਼ਾਹਿਤ ਭਾਜਪਾ ਸੀਟਾਂ ਦੀ ਵੰਡ ਬਾਰੇ ਗੱਲਬਾਤ ’ਚ ਆਪਣੀ ਤਾਕਤ ਵਿਖਾ ਰਹੀ ਹੈ, ਖਾਸ ਕਰ ਕੇ ਜਨਤਾ ਦਲ (ਯੂ) ਨਾਲ। 2020 ਦੀਆਂ ਵਿਧਾਨ ਸਭਾ ਚੋਣਾਂ ’ਚ ਜਨਤਾ ਦਲ (ਯੂ) ਦੇ ਨਿਰਾਸ਼ਾਜਨਕ ਪ੍ਰਦਰਸ਼ਨ ਦਾ ਹਵਾਲਾ ਦਿੰਦੇ ਹੋਏ ਭਾਜਪਾ ਇਸ ਵਾਰ ਉਸ ਨੂੰ ਲਗਭਗ 95 ਸੀਟਾਂ ਦੀ ਪੇਸ਼ਕਸ਼ ਕਰ ਸਕਦੀ ਹੈ। ਪਿਛਲੀ ਵਾਰ ਜਨਤਾ ਦਲ (ਯੂ) ਨੇ 115 ਸੀਟਾਂ ’ਤੇ ਚੋਣ ਲੜੀ ਸੀ ਤੇ ਸਿਰਫ 43 ਸੀਟਾਂ ਜਿੱਤੀਆਂ ਸਨ।

ਭਾਜਪਾ ਨੇ 2020 ’ਚ 110 ਸੀਟਾਂ ’ਤੇ ਚੋਣ ਲੜੀ ਸੀ ਅਤੇ 74 ਜਿੱਤੀਆਂ ਸਨ। ਭਾਜਪਾ ਮਜ਼ਬੂਤ ​​ਸਥਿਤੀ ਬਣਾਉਣ ਲਈ 102 ਤੋਂ 105 ਹਲਕਿਆਂ ’ਚ ਅਾਪਣੇ ਉਮੀਦਵਾਰ ਖੜ੍ਹੇ ਕਰਨ ਦੀ ਯੋਜਨਾ ਬਣਾ ਰਹੀ ਹੈ। ਇਹ ਪਿਛਲੀ ਵਾਰ ਨਾਲੋਂ ਕੁਝ ਘੱਟ ਹਨ।

ਭਾਜਪਾ ਨੇ ਨਿਤੀਸ਼ ਕੁਮਾਰ ਨੂੰ ਭਰੋਸਾ ਦਿੱਤਾ ਹੈ ਕਿ ਉਹ ਮੁੱਖ ਮੰਤਰੀ ਦਾ ਚਿਹਰਾ ਬਣੇ ਰਹਿਣਗੇ,ਪਰ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਇਸ ਦਾ ਮਤਲਬ ਇਹ ਨਹੀਂ ਕਿ ਜਨਤਾ ਦਲ (ਯੂ) ਨੂੰ ਹੋਰ ਸੀਟਾਂ ਮਿਲਣਗੀਆਂ। ਅੰਦਰੂਨੀ ਹਲਕੇ-ਵਾਰ ਜਿੱਤ ਦੀ ਸੰਭਾਵਨਾ ਵਾਲੇ ਸਰਵੇਖਣ ਭਾਜਪਾ ਨੂੰ ਰਣਨੀਤੀ ਬਣਾਉਣ ’ਚ ਮਦਦ ਕਰ ਰਹੇ ਹਨ। ਐੱਲ. ਜੇ. ਪੀ. (ਰਾਮ ਵਿਲਾਸ), ਜਿਸ ਨੇ 2020 ’ਚ 134 ਸੀਟਾਂ ‘ਤੇ ਚੋਣ ਲੜੀ ਸੀ ਪਰ ਇਕ ਵੀ ਨਹੀਂ ਜਿੱਤੀ ਸੀ, ਰਾਜਗ ’ਚ ਵਾਪਸ ਆ ਗਈ ਹੈ ਤੇ 30 ਸੀਟਾਂ ’ਤੇ ਨਜ਼ਰ ਰੱਖ ਰਹੀ ਹੈ।

ਹਾਲਾਂਕਿ ਉਸ ਨੂੰ ਭਾਜਪਾ ਤੋਂ ਸਿਰਫ 20-25 ਸੀਟਾਂ ਮਿਲਣ ਦੀ ਉਮੀਦ ਹੈ। ਐੱਲ. ਜੇ. ਪੀ. ਦਾ 2020 ਦਾ ਮਿਸ਼ਨ ਭਾਵ ਨਿਤੀਸ਼ ਕੁਮਾਰ ਨੂੰ ਕਮਜ਼ੋਰ ਕਰਨਾ, ਉਸ ਨੂੰ ਹਾਸਲ ਹੋ ਗਿਆ ਹੈ । ਹੁਣ ਉਸ ਨੂੰ ਗੱਠਜੋੜ ਦੇ ਗਣਿਤ ਲਈ ਪੁਨਰਗਠਿਤ ਕੀਤਾ ਜਾ ਰਿਹਾ ਹੈ।