ਅਜਮੇਰ- ਕਰਵਾ ਚੌਥ ਦਾ ਤਿਉਹਾਰ ਮਨਾਉਣ ਤੋਂ ਬਾਅਦ ਇਕ ਔਰਤ ਆਪਣੇ ਪਤੀ ਅਤੇ ਧੀਆਂ ਨਾਲ ਸੈਰ ਕਰਨ ਨਿਕਲੀ ਸੀ। ਇਸ ਦੌਰਾਨ ਇਕ ਤੇਜ਼ ਰਫ਼ਤਾਰ ਬੁਲੇਟ ਨੇ ਸਕੂਟੀ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਔਰਤ ਮੂੰਹ ਭਾਰ ਡਿੱਗ ਗਈ ਅਤੇ ਉਸ ਦੀ ਚੁੰਨੀ ਅਤੇ ਵਾਲ ਬੁਲੇਟ ’ਚ ਫਸ ਗਏ। ਇਸ ਕਾਰਨ ਉਹ ਬੁਲੇਟ ਨਾਲ ਕਾਫੀ ਦੂਰ ਤੱਕ ਘਸੀਟਦੀ ਹੋਈ ਚਲੀ ਗਈ। ਹਾਦਸੇ ‘ਚ ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਣ ‘ਤੇ ਕ੍ਰਿਸ਼ਚਨਗੰਜ ਥਾਣਾ ਪੁਲਸ ਮੌਕੇ ‘ਤੇ ਪਹੁੰਚੀ। ਇਸ ਤੋਂ ਪਹਿਲਾਂ ਲੋਕਾਂ ਨੇ ਬੁਲੇਟ ਸਵਾਰ ਇਕ ਨੌਜਵਾਨ ਨੂੰ ਫੜ ਲਿਆ ਅਤੇ ਦੂਜਾ ਫ਼ਰਾਰ ਹੋ ਗਿਆ। ਪੁਲਸ ਨੇ ਬੁਲੇਟ ਜ਼ਬਤ ਕਰ ਕੇ ਮ੍ਰਿਤਕ ਔਰਤ ਨਾਲ ਹੀ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ।
ਇਹ ਘਟਨਾ ਰਾਜਸਥਾਨ ਦੇ ਅਜਮੇਰ ‘ਚ ਵਾਪਰੀ। ਪੁਲਸ ਅਨੁਸਾਰ ਫਾਇਸਾਗਰ ਰੋਡ ਵਾਸੀ ਮਨਦੀਪ ਕੌਰ (30) ਐਤਵਾਰ ਨੂੰ ਕਰਵਾ ਚੌਥ ਦਾ ਵਰਤ ਖੋਲ੍ਹ ਕੇ ਆਪਣੇ ਪਤੀ ਗੁਰਪ੍ਰੀਤ ਸਿੰਘ ਅਤੇ 2 ਧੀਆਂ ਹਰਲੀਨ ਅਤੇ ਲਵਲੀਨ ਨਾਲ ਸਕੂਟੀ ‘ਤੇ ਪੁਸ਼ਕਰ ਘੁੰਮਣ ਨਿਕਲੀ ਸੀ। ਉਸੇ ਦੌਰਾਨ ਰਾਤ ਕਰੀਬ 10 ਵਜੇ ਪੁਸ਼ਕਰ ਰੋਡ ‘ਤੇ ਮਿੱਤਲ ਹਸਪਤਾਲ ਚੌਰਾਹੇ ‘ਤੇ ਬੁਲੇਟ ਸਵਾਰ 2 ਨੌਜਵਾਨਾਂ ਨੇ ਪਿੱਛਿਓਂ ਉਨ੍ਹਾਂ ਦੀ ਸਕੂਟੀ ਨੂੰ ਟੱਕਰ ਮਾਰ ਦਿੱਤੀ। ਇਸ ਨਾਲ ਪੂਰਾ ਪਰਿਵਾਰ ਸਕੂਟੀ ਤੋਂ ਡਿੱਗ ਗਿਆ।
ਮਨਦੀਪ ਦੇ ਵਾਲ ਅਤੇ ਚੁੰਨੀ ਬੁਲੇਟ ਦੇ ਪਹੀਏ ਅਤੇ ਮਡਗਾਰਡ ਵਿਚਾਲੇ ਫਸ ਗਏ। ਇਸ ਨਾਲ ਉਹ ਬੁਲੇਟ ਨਾਲ ਘੜੀਸਦੀ ਹੋਈ ਚਲੀ ਗਈ। ਹਾਦਸੇ ‘ਚ ਮਨਦੀਪ ਨੇ ਮੌਕੇ ‘ਤੇ ਦਮ ਤੋੜ ਦਿੱਤਾ। ਉੱਥੇ ਹੀ ਮਨਦੀਪ ਦੇ ਪਤੀ ਅਤੇ ਦੋਵੇਂ ਧੀਆਂ ਵੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਉੱਥੇ ਕਾਫ਼ੀ ਭੀੜ ਹੋ ਗਈ। ਲੋਕਾਂ ਨੇ ਇਕ ਬੁਲੇਟ ਸਵਾਰ ਨੂੰ ਲੋਕਾਂ ਨੇ ਮੌਕੇ ‘ਤੇ ਹੀ ਫੜ ਲਿਆ ਪਰ ਦੂਜਾ ਦੌੜ ਗਿਆ। ਸੂਚਨਾ ‘ਤੇ ਮੌਕੇ ‘ਤੇ ਪਹੁੰਚੀ ਪੁਲਸ ਨੇ ਜਖ਼ਮੀਆਂ ਦੇ ਬਿਆਨ ਦੇ ਆਧਾਰ ‘ਤੇ ਬੁਲੇਟ ਚਾਲਕ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ। ਮਨਦੀਪ ਦੀ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ ਰਖਵਾਇਆ ਹੈ। ਉੱਥੇ ਸੋਮਵਾਰ ਉਸ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।