ਨੈਸ਼ਨਲ ਡੈਸਕ- ਹਰਿਆਣਾ ਅਤੇ ਜੰਮੂ-ਕਸ਼ਮੀਰ ‘ਚ ਵਿਧਾਨ ਸਭਾ ਚੋਣਾਂ ਖ਼ਤਮ ਹੋਣ ਮਗਰੋਂ ਹੁਣ ਸਾਰਿਆਂ ਨੂੰ ਨਤੀਜਿਆਂ ਦੀ ਉਡੀਕ ਹੈ। ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ ਬੈਲਟ ਪੇਪਰ ਤੋਂ ਸ਼ੁਰੂ ਹੋਵੇਗੀ। ਇਸ ਤੋਂ ਬਾਅਦ EVM ਦਾ ਇਸਤੇਮਾਲ ਕਰ ਕੇ ਪਾਈਆਂ ਗਈਆਂ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਸਵੇਰੇ 9 ਵਜੇ ਤੋਂ ਚੈਨਲਾਂ ‘ਤੇ ਸ਼ੁਰੂਆਤੀ ਰੁਝਾਨ ਸਾਹਮਣੇ ਆਉਣ ਲੱਗਣਗੇ। ਹਾਲਾਂਕਿ ਨਤੀਜਿਆਂ ਦੀ ਸਪੱਸ਼ਟ ਤਸਵੀਰ ਦੁਪਹਿਰ ਬਾਅਦ ਸਾਫ ਹੋ ਜਾਵੇਗੀ। ਵੋਟਾਂ ਦੀ ਗਿਣਤੀ ਪੂਰੀ ਹੁੰਦੇ ਹੀ ਹਰੇਕ ਚੋਣ ਖੇਤਰ ਦੇ ਚੋਣ ਨਤੀਜੇ ਐਲਾਨ ਦਿੱਤੇ ਜਾਣਗੇ। ਜੰਮੂ-ਕਸ਼ਮੀਰ ਵਿਧਾਨ ਸਭਾ ਦੇ 90 ਚੋਣ ਖੇਤਰਾਂ ਲਈ ਚੋਣ ਤਿੰਨ ਪੜਾਵਾਂ- 18 ਸਤੰਬਰ, 25 ਸਤੰਬਰ ਅਤੇ 1 ਅਕਤੂਬਰ ਨੂੰ ਹੋਏ ਸਨ। ਹਰਿਆਣਾ ਵਿਚ 90 ਸੀਟਾਂ ਲਈ ਵੋਟਿੰਗ 5 ਅਕਤੂਬਰ ਨੂੰ ਖ਼ਤਮ ਹੋ ਗਈ। ਇਸ ਵਾਰ ਦੀਆਂ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਇਸ ਲਈ ਮਹੱਤਵਪੂਰਨ ਹਨ ਕਿਉਂਕਿ ਅਗਸਤ 2019 ਵਿਚ ਧਾਰਾ-370 ਹਟਾਏ ਜਾਣ ਮਗਰੋਂ ਪਹਿਲੀ ਚੋਣ ਸੀ। ਹਰਿਆਣਾ ਦੀਆਂ 90 ਸੀਟਾਂ ਲਈ 464 ਆਜ਼ਾਦ ਅਤੇ 101 ਔਰਤਾਂ ਸਮੇਤ ਕੁੱਲ 1,031 ਉਮੀਦਵਾਰ ਚੋਣ ਮੈਦਾਨ ਵਿਚ ਹਨ