Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਲੈਂਡਿੰਗ ਦੌਰਾਨ ਟਰੱਕ 'ਚ ਜਾ ਵੱਜਾ ਯਾਤਰੀਆਂ ਨਾਲ ਭਰਿਆ Air Canada ਦਾ...

ਲੈਂਡਿੰਗ ਦੌਰਾਨ ਟਰੱਕ ‘ਚ ਜਾ ਵੱਜਾ ਯਾਤਰੀਆਂ ਨਾਲ ਭਰਿਆ Air Canada ਦਾ ਜਹਾਜ਼ ! ਦੋਵਾਂ ਪਾਇਲਟਾਂ ਦੀ ਹੋਈ ਮੌਤ

 

 

ਇੰਟਰਨੈਸ਼ਨਲ – ਐਤਵਾਰ ਦੇਰ ਰਾਤ ਨਿਊਯਾਰਕ ਦੇ ਲਾ ਗਾਰਡੀਆ ਏਅਰਪੋਰਟ ‘ਤੇ ਲੈਂਡਿੰਗ ਦੌਰਾਨ ਜਹਾਜ਼ ਅਤੇ ਫਾਇਰ ਬ੍ਰਿਗੇਡ ਦੇ ਵਾਹਨ ਵਿਚਾਲੇ ਹੋਈ ਭਿਆਨਕ ਟੱਕਰ ‘ਚ ਦੋ ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਮਾਂਟਰੀਅਲ ਤੋਂ ਆਇਆ ਜਹਾਜ਼ ਰਨਵੇਅ ‘ਤੇ ਇੱਕ ਫਾਇਰ ਟਰੱਕ ਨਾਲ ਟਕਰਾ ਗਿਆ।

ਜਾਂਚ ਨਾਲ ਜੁੜੇ ਇੱਕ ਅਧਿਕਾਰੀ ਨੇ ਪੁਸ਼ਟੀ ਕੀਤੀ ਹੈ ਕਿ ਇਸ ਭਿਆਨਕ ਟੱਕਰ ਵਿੱਚ ਜਹਾਜ਼ ਦਾ ਪਾਇਲਟ ਤੇ ਕੋ-ਪਾਇਲਟ ਮਾਰੇ ਗਏ ਹਨ।ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ Bombardier CRJ ਜਹਾਜ਼ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਤਬਾਹ ਹੋ ਗਿਆ। ਸੋਸ਼ਲ ਮੀਡੀਆ ‘ਤੇ ਇਸ ਹਾਦਸੇ ਦੀਆਂ ਕਈ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ‘ਚ ਕਾਕਪਿਟ ਤੋਂ ਤਾਰਾਂ ਅਤੇ ਮਲਬਾ ਲਟਕਦਾ ਸਾਫ਼ ਦਿਖਾਈ ਦੇ ਰਿਹਾ ਹੈ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਟੱਕਰ ਕਿੰਨੀ ਭਿਆਨਕ ਸੀ।

ਦੱਸਿਆ ਜਾ ਰਿਹਾ ਹੈ ਕਿ ਉਕਤ ਜਹਾਜ਼ ‘ਚ 72 ਯਾਤਰੀ ਅਤੇ 4 ਚਾਲਕ ਦਲ ਦੇ ਮੈਂਬਰ ਸਵਾਰ ਸਨ। ਪੋਰਟ ਅਥਾਰਟੀ ਅਨੁਸਾਰ, ਇਹ ਜਹਾਜ਼ ਉਸ ਫਾਇਰ ਟਰੱਕ ਨਾਲ ਟਕਰਾਇਆ ਜੋ ਕਿਸੇ ਹੋਰ ਘਟਨਾ ਦੀ ਕਾਲ ‘ਤੇ ਜਾ ਰਿਹਾ ਸੀ। ਇਹ ਟੱਕਰ ਰਾਤ ਲਗਭਗ 11:45 ਵਜੇ ਵਾਪਰੀ। ਜਾਂਚ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਹਵਾਈ ਅੱਡੇ ਨੂੰ ਸਵੇਰੇ 3 ਵਜੇ ਤੱਕ ਪੂਰੀ ਤਰ੍ਹਾਂ ਬੰਦ ਰੱਖਿਆ ਗਿਆ ਸੀ। ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਹਾਦਸੇ ਦੀ ਉੱਚ-ਪੱਧਰੀ ਜਾਂਚ ਸ਼ੁਰੂ ਕਰ ਦਿੱਤੀ ਹੈ।