Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਦੁਬਈ ਤੋਂ 149 ਯਾਤਰੀਆਂ ਨੂੰ ਲੈ ਕੇ ਦਿੱਲੀ ਪੁੱਜੀ ਏਅਰ ਇੰਡੀਆ ਦੀ...

ਦੁਬਈ ਤੋਂ 149 ਯਾਤਰੀਆਂ ਨੂੰ ਲੈ ਕੇ ਦਿੱਲੀ ਪੁੱਜੀ ਏਅਰ ਇੰਡੀਆ ਦੀ ਉਡਾਣ

 

 

ਨਵੀਂ ਦਿੱਲੀ : ਦੁਬਈ ਵਿੱਚ ਫਸੇ 149 ਯਾਤਰੀਆਂ ਨੂੰ ਲੈ ਕੇ ਏਅਰ ਇੰਡੀਆ ਦੀ ਇੱਕ ਉਡਾਣ ਮੰਗਲਵਾਰ ਸਵੇਰੇ ਦਿੱਲੀ ਪਹੁੰਚੀ। ਏਅਰ ਇੰਡੀਆ ਦੇ ਬੁਲਾਰੇ ਨੇ ਦੱਸਿਆ ਕਿ ਫਲਾਈਟ AI 916D ਅੱਜ ਸਵੇਰੇ 10:58 ਵਜੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰੀ। ਇਸ ਉਡਾਣ ਵਿਚ ਕੁੱਲ 157 ਲੋਕ ਸਵਾਰ ਸਨ, ਜਿਨ੍ਹਾਂ ਵਿੱਚ 149 ਯਾਤਰੀ ਅਤੇ ਅੱਠ ਚਾਲਕ ਦਲ ਦੇ ਮੈਂਬਰ ਸ਼ਾਮਲ ਸਨ।

ਪੱਛਮੀ ਏਸ਼ੀਆ ਵਿੱਚ ਫਸੇ ਯਾਤਰੀਆਂ ਨੂੰ ਲੈ ਕੇ ਦਿੱਲੀ ਪਹੁੰਚਣ ਵਾਲੀ ਇਹ ਅੱਜ ਪਹਿਲੀ ਉਡਾਣ ਸੀ। ਇਸ ਤੋਂ ਪਹਿਲਾਂ ਏਅਰ ਇੰਡੀਆ ਦੀ ਉਡਾਣ AI 918D ਦੁਬਈ ਵਿੱਚ ਫਸੇ 143 ਚਾਲਕ ਦਲ ਦੇ ਮੈਂਬਰਾਂ ਨੂੰ ਲੈ ਕੇ ਦਿੱਲੀ ਪਹੁੰਚੀ। ਇਹ ਚਾਲਕ ਦਲ ਦੇ ਮੈਂਬਰ ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈਸ ਨਾਲ ਸਬੰਧਤ ਹਨ, ਜੋ ਉਡਾਣਾਂ ਦੇ ਅਚਾਨਕ ਮੁਅੱਤਲ ਹੋਣ ਕਾਰਨ ਦੁਬਈ ਵਿੱਚ ਫਸ ਗਏ ਸਨ।