ਨੈਸ਼ਨਲ ਡੈਸਕ- ਦੇਸ਼ ਭਰ ‘ਚ ਮੌਸਮ ਹਰ ਰੋਜ਼ ਬਦਲ ਰਿਹਾ ਹੈ। ਕਦੇ ਸੰਘਣੀ ਧੁੰਦ ਪੈਂਦੀ ਹੈ ਅਤੇ ਕਦੇ ਠੰਡੀ ਹਵਾਵਾਂ ਚੱਲਣ ਲੱਗ ਪੈਂਦੀਆਂ ਹਨ। ਉੱਤਰੀ ਭਾਰਤ ਦਾ ਮੌਸਮ ਕਈ ਦਿਨਾਂ ਤੋਂ ਇਹ ਖੇਡਾਂ ਖੇਡ ਰਿਹਾ ਹੈ। ਜਨਵਰੀ ਦੇ ਮਹੀਨੇ ਦਿੱਲੀ-ਐਨ.ਸੀ.ਆਰ. ‘ਚ ਸੰਘਣੀ ਧੁੰਦ ਹੁੰਦੀ ਹੈ ਪਰ ਇਸ ਵਾਰ ਧੁੰਦ ਗਾਇਬ ਹੈ, ਠੰਡੀ ਹਵਾ ਨੇ ਠੰਡ ਹੋਰ ਵਧਾ ਦਿੱਤੀ ਹੈ। ਦੂਜੇ ਪਾਸੇ, ਬੁੱਧਵਾਰ ਰਾਤ ਨੂੰ ਗੁਲਮਰਗ ‘ਚ ਤਾਪਮਾਨ ਮਨਫ਼ੀ 9.8 ਅਤੇ ਸ੍ਰੀਨਗਰ ‘ਚ ਮਨਫ਼ੀ 1 ਡਿਗਰੀ ਸੀ। ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪਿਤੀ ਜ਼ਿਲ੍ਹੇ ਦੇ ਤਾਬੋ ‘ਚ ਰਾਤ ਦਾ ਤਾਪਮਾਨ -13.6 ਡਿਗਰੀ ਦਰਜ ਕੀਤਾ ਗਿਆ। ਰਾਜਸਥਾਨ ਦੇ ਫਤਿਹਪੁਰ (ਸੀਕਰ) ‘ਚ ਘੱਟੋ-ਘੱਟ ਤਾਪਮਾਨ 1.1 ਡਿਗਰੀ ਰਿਹਾ।