Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਭਾਰਤ ਤੋਂ ਜਾਂਦੇ ਇਰਾਨੀ ਜਹਾਜ਼ 'ਤੇ ਅਮਰੀਕਾ ਨੇ ਕੀਤਾ ਹਮਲਾ ! ਘੱਟੋ-ਘੱਟ...

ਭਾਰਤ ਤੋਂ ਜਾਂਦੇ ਇਰਾਨੀ ਜਹਾਜ਼ ‘ਤੇ ਅਮਰੀਕਾ ਨੇ ਕੀਤਾ ਹਮਲਾ ! ਘੱਟੋ-ਘੱਟ 80 ਲੋਕਾਂ ਦੀ ਮੌਤ

 

ਇੰਟਰਨੈਸ਼ਨਲ – ਅਮਰੀਕਾ ਅਤੇ ਇਜ਼ਰਾਈਲ ਦੀ ਈਰਾਨ ਨਾਲ ਚੱਲ ਰਹੀ ਜੰਗ ਹੁਣ ਹੋਰ ਭਿਆਨਕ ਰੂਪ ਅਖਤਿਆਰ ਕਰ ਗਈ ਹੈ। ਬੀਤੇ ਦਿਨ ਭਾਰਤ ਵਿੱਚ ‘ਮਿਲਾਨ 2026’ ਅਭਿਆਸ ਵਿੱਚ ਹਿੱਸਾ ਲੈ ਕੇ ਵਾਪਸ ਪਰਤ ਰਹੇ ਇਰਾਨੀ ਜੰਗੀ ਜਹਾਜ਼ Iris Dena ਭੇਤਭਰੇ ਤਰੀਕੇ ਨਾਲ ਹਿੰਦ ਮਹਾਸਾਗਰ ‘ਚ ਡੁੱਬ ਗਿਆ ਸੀ, ਜਿਸ ‘ਚ ਘੱਟੋ-ਘੱਟ 80 ਲੋਕ ਮਾਰੇ ਗਏ ਸਨ।

 

ਹੁਣ ਇਸ ਮਾਮਲੇ ‘ਚ ਵੱਡੀ ਅਪਡੇਟ ਸਾਹਮਣੇ ਆਈ ਹੈ, ਜਿੱਥੇ ਅਮਰੀਕੀ ਰੱਖਿਆ ਸਕੱਤਰ ਪੀਟ ਹੇਗਸੇਥ ਨੇ ਪੁਸ਼ਟੀ ਕੀਤੀ ਹੈ ਕਿ ਅਮਰੀਕੀ ਪਣਡੁੱਬੀ ਨੇ ਈਰਾਨੀ ਜਲ ਸੈਨਾ ਦੇ ਇਸ ਜੰਗੀ ਜਹਾਜ਼ ‘ਆਈਰਿਸ ਦੇਨਾ’ ਨੂੰ ਨਿਸ਼ਾਨਾ ਬਣਾਇਆ ਹੈ। ਅਮਰੀਕੀ ਰੱਖਿਆ ਵਿਭਾਗ ਅਨੁਸਾਰ, ਇਹ ਕਾਰਵਾਈ ਈਰਾਨ ਦੇ ਵਧਦੇ ਹਮਲਿਆਂ ਦੇ ਜਵਾਬ ਵਿੱਚ ਕੀਤੀ ਗਈ ਹੈ। ਇਹ ਹਮਲਾ ਸ਼੍ਰੀਲੰਕਾ ਦੇ ਤੱਟ ਨੇੜੇ ਹਿੰਦ ਮਹਾਸਾਗਰ ਵਿੱਚ ਹੋਇਆ, ਜਿੱਥੇ ਈਰਾਨੀ ਜਹਾਜ਼ ‘ਆਈਰਿਸ ਦੇਨਾ’ ਰਹੱਸਮਈ ਹਾਲਤਾਂ ਵਿੱਚ ਡੁੱਬ ਗਿਆ ਸੀ।

ਜਹਾਜ਼ ‘ਤੇ ਕੁੱਲ 180 ਕਰਮਚਾਰੀ ਸਵਾਰ ਸਨ ਤੇ ਸ਼੍ਰੀਲੰਕਾਈ ਅਧਿਕਾਰੀਆਂ ਅਨੁਸਾਰ ਹੁਣ ਤੱਕ ਸਿਰਫ਼ 32 ਕਰਮਚਾਰੀਆਂ ਨੂੰ ਬਚਾਇਆ ਜਾ ਸਕਿਆ ਹੈ, ਜਿਨ੍ਹਾਂ ਵਿੱਚੋਂ ਕਈਆਂ ਦੀ ਹਾਲਤ ਗੰਭੀਰ ਹੈ। ਬਾਕੀ ਕਰਮਚਾਰੀਆਂ ਦੇ ਲਾਪਤਾ ਹੋਣ ਕਾਰਨ ਵੱਡੇ ਜਾਨੀ ਨੁਕਸਾਨ ਦਾ ਖਦਸ਼ਾ ਹੈ।

ਇਸ ਘਟਨਾ ਤੋਂ ਬਾਅਦ ਈਰਾਨ ਨੇ ਬਹਿਰੀਨ, ਕੁਵੈਤ ਅਤੇ ਇਜ਼ਰਾਈਲ ‘ਤੇ ਮਿਜ਼ਾਈਲਾਂ ਦਾਗੀਆਂ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਫੌਜੀ ਕਾਰਵਾਈ ਨੂੰ ’15/10’ ਦੀ ਰੇਟਿੰਗ ਦਿੰਦਿਆਂ ਕਿਹਾ ਹੈ ਕਿ ਅਮਰੀਕਾ ਜੰਗ ਦੇ ਮੋਰਚੇ ‘ਤੇ ਬਹੁਤ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ।