ਇੰਟਰਨੈਸ਼ਨਲ – ਈਰਾਨ-ਇਜ਼ਰਾਈਲ ਵਿਚਾਲੇ ਜਾਰੀ ਜੰਗ ਨੂੰ ਛੇ ਦਿਨ ਹੋ ਗਏ ਹਨ। ਜਿਸ ਵਿਚ ਭਾਰੀ ਜਾਨੀ-ਮਾਲੀ ਨੁਕਸਾਨ ਹੋਇਆ ਹੈ। ਹੁਣ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਸ ਜੰਗ ਵਿਚ ਅਮਰੀਕਾ ਦੀ ਐਂਟਰੀ ਕਿਸੇ ਵੀ ਸਮੇਂ ਹੋ ਸਕਦੀ ਹੈ। ਤਾਜ਼ਾ ਜਾਣਕਾਰੀ ਮੁਤਾਬਕ ਅਮਰੀਕਾ ਤੋਂ 30 ਫਾਈਟਰ ਜੈੱਟ ਯੂਰਪ ਵੱਲ ਰਵਾਨਾ ਹੋਏ ਹਨ। ਉੱਧਰ ਈਰਾਨ ਨੇ ਇਜ਼ਰਾਈਲ ਦੀ ਰਾਜਧਾਨੀ ਤੇਲ ਅਵੀਵ ‘ਤੇ ਹਾਈਪਰਸੋਨਿਕ ਮਿਜ਼ਾਈਲਾਂ ਨਾਲ ਹਮਲਾ ਕਰਕੇ ਤਬਾਹੀ ਮਚਾ ਦਿੱਤੀ ਹੈ। ਇਜ਼ਰਾਈਲੀ ਹਮਲੇ ਵਿੱਚ ਹੁਣ ਤੱਕ 585 ਈਰਾਨੀ ਲੋਕ ਮਾਰੇ ਗਏ ਹਨ ਅਤੇ 1326 ਲੋਕ ਜ਼ਖਮੀ ਹੋਏ ਹਨ। ਜਦੋਂ ਕਿ ਹੁਣ ਤੱਕ ਈਰਾਨੀ ਹਮਲੇ ਵਿੱਚ 24 ਇਜ਼ਰਾਈਲੀ ਮਾਰੇ ਗਏ ਹਨ।
ਟਰੰਪ ਨੇ ਈਰਾਨ ਨੂੰ ਬਿਨਾਂ ਸ਼ਰਤ ਆਤਮ ਸਮਰਪਣ ਕਰਨ ਲਈ ਕਿਹਾ ਹੈ। ਉਸਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਟਰੁੱਥ ਸੋਸ਼ਲ ‘ਤੇ ਵੱਡੇ ਮੋਟੇ ਅੱਖਰਾਂ ਵਿੱਚ ਲਿਖਿਆ- UNCONDITIONAL SURRENDER। ਇਸ ਦੌਰਾਨ ਬੀਬੀਸੀ ਦੁਆਰਾ ਪ੍ਰਮਾਣਿਤ ਫਲਾਈਟ ਟਰੈਕਿੰਗ ਡੇਟਾ ਤੋਂ ਪਤਾ ਚੱਲਿਆ ਹੈ ਕਿ ਪਿਛਲੇ ਤਿੰਨ ਦਿਨਾਂ ਵਿੱਚ ਘੱਟੋ-ਘੱਟ 30 ਅਮਰੀਕੀ ਫੌਜੀ ਜਹਾਜ਼ ਅਮਰੀਕੀ ਠਿਕਾਣਿਆਂ ਤੋਂ ਯੂਰਪ ਭੇਜੇ ਗਏ ਹਨ। ਇਹ ਸਾਰੇ ਅਮਰੀਕੀ ਫੌਜੀ ਟੈਂਕਰ ਜਹਾਜ਼ ਹਨ ਜੋ ਲੜਾਕੂ ਜਹਾਜ਼ਾਂ ਅਤੇ ਬੰਬਾਰਾਂ ਨੂੰ ਈਂਧਨ ਭਰਨ ਲਈ ਵਰਤੇ ਜਾਂਦੇ ਹਨ।
ਅਮਰੀਕਾ ਦੁਆਰਾ ਭੇਜੇ ਗਏ 30 ਲੜਾਕੂ ਜਹਾਜ਼ਾਂ ਦੀ ਵਰਤੋਂ ਅਮਰੀਕੀ ਠਿਕਾਣਿਆਂ ਦੀ ਰੱਖਿਆ ਕਰਨ ਵਾਲੇ ਲੜਾਕੂ ਜਹਾਜ਼ਾਂ ਦੀ ਸਹਾਇਤਾ ਲਈ ਜਾਂ ਈਰਾਨੀ ਪ੍ਰਮਾਣੂ ਟਿਕਾਣਿਆਂ ‘ਤੇ ਕਿਸੇ ਵੀ ਸੰਭਾਵੀ ਹਮਲੇ ਵਿੱਚ ਸ਼ਾਮਲ ਬੰਬਾਰਾਂ ਦੀ ਸਹਾਇਤਾ ਲਈ ਕੀਤੀ ਜਾ ਸਕਦੀ ਹੈ।