ਇੰਟਰਨੈਸ਼ਨਲ: ਪਾਕਿਸਤਾਨ ਅਤੇ ਅਫਗਾਨਿਸਤਾਨ ‘ਚ ਜਿੱਥੇ ਹੋ ਰਹੇ ਹਮਲਿਆਂ ਕਾਰਨ ਲਗਾਤਾਰ ਤਣਾਅ ਵਧ ਰਿਹਾ ਹੈ, ਉਥੇ ਦੂਜੇ ਪਾਸੇ ਦੱਖਣੀ ਏਸ਼ੀਆ ‘ਚ ਇਕ ਨਵਾਂ ਸਮੀਕਰਨ ਉਭਰ ਕੇ ਸਾਹਮਣੇ ਆ ਰਿਹਾ ਹੈ। ਭਾਰਤ ਜਿੱਥੇ ਕਾਬੁਲ ਨਾਲ ਆਪਣੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ‘ਚ ਲੱਗਿਆ ਹੋਇਆ ਹੈ, ਉਥੇ ਪਾਕਿਸਤਾਨ ਵੱਲੋਂ ਗੁਆਂਢੀ ਦੇਸ਼ ‘ਤੇ ਗੋਲਾਬਾਰੀ ਕਰਨ ਨਾਲ ਦੋਵਾਂ ਦੇਸ਼ਾਂ ਦੇ ਸਬੰਧ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ‘ਤੇ ਆ ਗਏ ਹਨ।
ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਦੱਸਿਆ ਕਿ ਅਫਗਾਨਿਸਤਾਨ ‘ਚ ਹੋਏ ਹਮਲਿਆਂ ਦੇ ਪੀੜਤਾਂ ਦੀਆਂ ਮੈਡੀਕਲ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇਹ ਸਹਾਇਤਾ ਭੇਜੀ ਗਈ ਹੈ ਜਿਸ ‘ਚ ਭਾਰਤ ਨੇ ਸ਼ੁੱਕਰਵਾਰ ਨੂੰ 73 ਟਨ ਜੀਵਨ ਬਚਾਉਣ ਵਾਲੀਆਂ ਦਵਾਈਆਂ, ਟੀਕੇ ਅਤੇ ਮਾਨਵਤਾਵਾਦੀ ਸਹਾਇਤਾ ਅਫਗਾਨਿਸਤਾਨ ਨੂੰ ਭੇਜੀ। ਉਨ੍ਹਾਂ X ‘ਤੇ ਲਿਖਿਆ ਕਿ “ਅਫ਼ਗਾਨਿਸਤਾਨ ਦੇ ਰੈਸਕਿਊ ਆਪ੍ਰੇਸ਼ਨਾਂ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।”
ਜਾਇਸਵਾਲ ਨੇ ਦੱਸਿਆ ਕਿ ਇਹ ਮੱਦਦ ਕਾਬੁਲ ‘ਚ ਘਟਨਾ ਤੋਂ ਤਿੰਨ ਦਿਨ ਬਾਅਦ ਭੇਜੀ ਗਈ. ਉਸ ਸਮੇਂ ਪਾਕਿਸਤਾਨ ਦੀ ਹਵਾਈ ਸੈਨਾ ਵੱਲੋਂ ਅਫਗਾਨ ਸੀਮਾ ਦੇ ਅੰਦਰ ਕੀਤੀ ਗਈ ਗੋਲਾਬਾਰੀ ‘ਚ 10 ਨਾਗਰਿਕਾਂ ਜਿਨ੍ਹਾਂ ‘ਚ 9 ਬੱਚੇ ਅਤੇ ਇਕ ਔਰਤ ਵੀ ਸ਼ਾਮਿਲ ਹੈ, ਦੀ ਮੌਤ ਹੋ ਗਈ ਸੀ।
ਉਨ੍ਹਾਂ ਦੱਸਿਆ ਕਿ ਭਾਰਤ ਵੱਲੋਂ ਅਫਗਾਨਿਸਤਾਨ ਨੂੰ ਇਹ ਤੀਜੀ ਵੱਡੀ ਮੈਡੀਕਲ ਸਹਾਇਤਾ ਭੇਜੀ ਗਈ ਹੈ, ਜਦਿਕ ਇਸ ਤੋਂ ਪਹਿਲਾਂ ਅਪ੍ਰੈਲ ਅਤੇ ਸਤੰਬਰ ਮਹੀਨੇ ‘ਚ ਮਦਦ ਭੇਜੀ ਗਈ ਸੀ।
ਦੂਜੇ ਪਾਸੇ ਹਾਲ ਹੀ ‘ਚ ਭਾਰਤ ਆਏ ਅਫਗਾਨ ਉਦਯੋਗ ਅਤੇ ਵਣਜ ਮੰਤਰੀ ਨੀਰਉਦੀਨ ਅਜ਼ੀਜੀ ਨੇ ਇਸ MOU ਦੀ ਪ੍ਰਸ਼ੰਸਾ ਕਰਦਿਆਂ ਭਾਰਤ ਨੂੰ ਅਫਗਾਨਿਸਤਾਨ ‘ਚ ਚੱਲ ਰਹੇ ਉਦਯੋਗਾਂ ਲਈ “ਪੂਰੀ ਸੁਰੱਖਿਆ ਗਾਰੰਟੀ” ਦਾ ਭਰੋਸਾ ਦਿੱਤਾ।

