ਜਲੰਧਰ – ਜਲੰਧਰ ਵਿਖੇ ਸੜਕ ਹਾਦਸੇ ਦਾ ਸ਼ਿਕਾਰ ਹੋਏ ਦੌੜਾਕ ਫ਼ੌਜਾ ਸਿੰਘ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਅੰਮ੍ਰਿਤਪਾਲ ਸਿੰਘ ਢਿੱਲੋਂ ਦੀ ਅੱਜ ਅਦਾਲਤ ਵਿਚ ਪੇਸ਼ੀ ਕੀਤੀ ਗਈ। ਅੱਜ ਪੁਲਸ ਨੇ ਦੋਸ਼ੀ ਅਮ੍ਰਿੰਤਪਾਲ ਸਿੰਘ ਨੂੰ ਭਾਰੀ ਪੁਲਸ ਫੋਰਸ ਸਮੇਤ ਮਾਨਯੋਗ ਮਾਣਿਕ ਕੌੜਾ ਦੀ ਅਦਾਲਤ ਵਿੱਚ ਪੇਸ਼ ਕੀਤ । ਸਰਕਾਰੀ ਵਕੀਲ ਅਤੇ ਬਚਾਉ ਪੱਖ ਦੋਸ਼ੀ ਦੇ ਵਕੀਲ ਜਤਿੰਦਰ ਬਸਰਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਇਆਂ 14 ਦਿਨਾਂ ਲਈ ਨਿਆਇਕ ਹਿਰਾਸਤ ਵਿੱਚ ਭੇਜਣ ਦਾ ਹੁਕਮ ਸੁਣਾਇਆ ਹੈ।
ਹਾਦਸੇ ਵੇਲੇ ਅੰਮ੍ਰਿਤਪਾਲ ਫਾਰਚਿਊਨਰ ਗੱਡੀ ਚਲਾ ਰਿਹਾ ਸੀ। ਪੁਲਸ ਵੱਲੋਂ ਸੀ. ਸੀ. ਟੀ. ਵੀ. ਸਾਹਮਣੇ ਆਉਣ ਤੋਂ ਬਾਅਦ ਜਾਂਚ ਉਪਰੰਤ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਉਸ ਦੀ ਫਾਰਚਿਊਨਰ ਗੱਡੀ ਵੀ ਬਰਾਮਦ ਕਰ ਲਈ ਗਈ ਹੈ। ਜ਼ਿਕਰਯੋਗ ਹੈ ਕਿ ਅੰਤਰਰਾਸ਼ਟਰੀ ਦੌੜਾਕ ਫ਼ੌਜਾ ਸਿੰਘ ਦੀ ਬੀਤੇ ਦਿਨੀਂ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ। ਦੱਸਣਯੋਗ ਹੈ ਕਿ ਬੀਤੇ ਦਿਨ ਫ਼ੌਜਾ ਸਿੰਘ ਹਿੱਟ ਐਂਡ ਰਨ ਕੇਸ ਵਿਚ ਪੁਲਸ ਨੇ Fortuner ਬਰਾਮਦ ਕਰਦਿਆਂ ਉਸ ਨੂੰ ਚਲਾਉਣ ਵਾਲੇ NRI ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਇਸ ਦੌਰਾਨ CCTV ਫੁਟੇਜ ਤੇ ਗੱਡੀ ਦੀ ਹੈੱਡਲਾਈਟ ਦੇ ਟੁਕੜਿਆਂ ਤੋਂ ਅਹਿਮ ਸੁਰਾਗ ਮਿਲੇ।