ਚੰਡੀਗੜ੍ਹ – ਐਲਾਂਤੇ ਮੌਲ ਵਿੱਚ ਫੈਸ਼ਨ ਅਤੇ ਸਟਾਈਲ ਦਾ ਖਾਸ ਜਲਵਾ ਦੇਖਣ ਨੂੰ ਮਿਲਿਆ, ਜਦੋਂ ਯੂਨੀਸੈਕਸ ਫੈਸ਼ਨ ਬ੍ਰਾਂਡ ‘ਲੈੰਗਵਿਜ’ ਨੇ ਆਪਣੇ ਨਵੇਂ ਕਲੈਕਸ਼ਨ ਦੀ ਝਲਕ ਪੇਸ਼ ਕੀਤੀ। ਇਸ ਮੌਕੇ ‘ਤੇ ਬਾਲੀਵੁੱਡ ਅਦਾਕਾਰਾ ਅਮਾਇਰਾ ਦਸਤੂਰ ਖਾਸ ਮਹਿਮਾਨ ਵਜੋਂ ਸ਼ਾਮਲ ਹੋਈ ਅਤੇ ਬ੍ਰਾਂਡ ਦੇ ਡਿਜ਼ਾਈਨਾਂ ਦੀ ਸਾਦਗੀ ਅਤੇ ਸੋਚ ਦੀ ਖੂਬਸੂਰਤੀ ਨਾਲ ਸਾਰਾਹਨਾ ਕੀਤੀ।
ਲੈੰਗਵਿਜ ਬ੍ਰਾਂਡ ਆਪਣੇ ਹੈਂਡਕ੍ਰਾਫਟਡ ਲੈਦਰ ਦੇ ਜੁੱਤਿਆਂ, ਬੈਗਾਂ ਅਤੇ ਐਕਸੈਸਰੀਜ਼ ਲਈ ਜਾਣਿਆ ਜਾਂਦਾ ਹੈ। ਇਹ ਬ੍ਰਾਂਡ ਮਰਦਾਂ ਅਤੇ ਔਰਤਾਂ ਦੋਹਾਂ ਲਈ ਉਤਪਾਦ ਤਿਆਰ ਕਰਦਾ ਹੈ, ਜੋ ਆਧੁਨਿਕਤਾ ਅਤੇ ਨਫ਼ਾਸਤ ਦੇ ਸੁੰਦਰ ਮੇਲ ਦਾ ਪ੍ਰਤੀਕ ਹਨ।
ਇਸ ਇਵੈਂਟ ਵਿੱਚ ਸ਼ਹਿਰ ਦੇ ਕਈ ਫੈਸ਼ਨ ਇੰਫਲੂਐਂਸਰਾਂ ਅਤੇ ਮੀਡੀਆ ਨੁਮਾਇੰਦਿਆਂ ਨੇ ਭਾਗ ਲਿਆ। ਸਭ ਨੇ ਬ੍ਰਾਂਡ ਦੇ ਨਿਊਟਰਲ ਕਲਰ ਪੈਲਟ, ਯੂਨੀਸੈਕਸ ਸਟਾਈਲ ਅਤੇ ਸ਼ਾਲੀਨ ਪ੍ਰਸਤੁਤੀ ਦੀ ਤਾਰੀਫ਼ ਕੀਤੀ।
ਇਸ ਮੌਕੇ ‘ਤੇ ਅਮਾਇਰਾ ਦਸਤੂਰ ਨੇ ਕਿਹਾ, “ਲੈੰਗਵਿਜ ਦਾ ਸਟਾਈਲ ਬਹੁਤ ਹੀ ਕਲਾਸਿਕ ਹੈ। ਇਸ ਦੇ ਡਿਜ਼ਾਈਨ ਬਿਨਾਂ ਕਿਸੇ ਸ਼ੋਰ-ਸ਼ਰਾਬੇ ਦੇ ਆਪਣੀ ਗੱਲ ਕਹਿ ਜਾਂਦੇ ਹਨ ਅਤੇ ਹਰ ਕਿਸੇ ਨੂੰ ਆਪਣੇ ਨਾਲ ਜੋੜ ਲੈਂਦੇ ਹਨ। ਮੈਨੂੰ ਇਹ ਗੱਲ ਖਾਸ ਲੱਗੀ ਕਿ ਇਹ ਬ੍ਰਾਂਡ ਮਰਦਾਂ ਅਤੇ ਔਰਤਾਂ ਦੋਹਾਂ ਨੂੰ ਬਰਾਬਰੀ ਨਾਲ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕਰਦਾ ਹੈ।”
ਬ੍ਰਾਂਡ ਦੇ ਨਵੇਂ ਕਲੈਕਸ਼ਨ ਨੇ ਇਹ ਸੰਦੇਸ਼ ਦਿੱਤਾ ਕਿ ਹੁਣ ਫੈਸ਼ਨ ਕਿਸੇ ਇੱਕ ਵਰਗ ਤੱਕ ਸੀਮਤ ਨਹੀਂ ਰਹੀ, ਸਗੋਂ ਹਰ ਕਿਸੇ ਲਈ ਹੈ।ਇਹ ਕਾਰਜਕ੍ਰਮ ਫੈਸ਼ਨ ਪ੍ਰਤੀ ਇੱਕ ਸਮਾਵੇਸ਼ੀ ਸੋਚ ਨਾਲ ਖਤਮ ਹੋਇਆ, ਜੋ ਆਉਣ ਵਾਲੇ ਸਮੇਂ ਵਿੱਚ ਭਾਰਤੀ ਫੈਸ਼ਨ ਇੰਡਸਟਰੀ ਨੂੰ ਇਕ ਨਵੀਂ ਦਿਸ਼ਾ ਦੇਵੇਗਾ।