Saturday, January 11, 2025

Become a member

Get the best offers and updates relating to Liberty Case News.

― Advertisement ―

spot_img
spot_img
HomeINDIAਧੌਣ 'ਤੇ ਪਟਾਕਾ ਲੱਗਣ ਕਾਰਨ 8 ਸਾਲਾ ਬੱਚੇ ਦੀ ਮੌਤ

ਧੌਣ ‘ਤੇ ਪਟਾਕਾ ਲੱਗਣ ਕਾਰਨ 8 ਸਾਲਾ ਬੱਚੇ ਦੀ ਮੌਤ

ਸਹਾਰਨਪੁਰ- ਦੀਵਾਲੀ ‘ਤੇ ਇਕ ਪਰਿਵਾਰ ਦੀਆਂ ਖੁਸ਼ੀਆਂ ਮਾਤਮ ਵਿਚ ਬਦਲ ਗਈਆਂ। ਇਕ ਬੱਚੇ ਦੇ ਧੌਣ ‘ਤੇ ਪਟਾਕਾ ਲੱਗਣ ਕਾਰਨ ਮੌਤ ਹੋ ਗਈ। ਬੱਚੇ ਦੀ ਧੌਣ ‘ਤੇ ਪਟਾਕਾ ਲੱਗਣ ਕਾਰਨ ਉਹ ਹੇਠਾਂ ਡਿੱਗ ਗਿਆ। ਪਰਿਵਾਰ ਅਤੇ ਮੁਹੱਲੇ ਦੇ ਲੋਕ ਬੱਚੇ ਨੂੰ ਤੁਰੰਤ ਹਸਪਤਾਲ ਲੈ ਗਏ। ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਮਾਮਲਾ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਦੇ ਥਾਣਾ ਤੀਤਰੋਂ ਦਾ ਹੈ।

ਥਾਣਾ ਤੀਤਰੋਂ ਦੇ ਰਹਿਣ ਵਾਲੇ ਲਾਲਾ ਆਪਣੇ ਪਰਿਵਾਰ ਨਾਲ ਦੀਵਾਲੀ ਦੀਆਂ ਖੁਸ਼ੀਆਂ ਮਨਾ ਰਹੇ ਸਨ। ਪਰਿਵਾਰ ਦੇ ਲੋਕ ਘਰ ‘ਚ ਸਨ। ਬੱਚੇ ਬਾਹਰ ਗਲੀ ‘ਚ ਪਟਾਕੇ ਚਲਾ ਰਹੇ ਸਨ। ਲਾਲਾ ਦਾ 8 ਸਾਲ ਦਾ ਪੁੱਤਰ ਵੰਸ਼ ਬੱਚਿਆਂ ਨਾਲ ਪਟਾਕੇ ਚਲਾ ਰਿਹਾ ਸੀ, ਤਾਂ ਘਰ ਦੇ ਬਾਹਰ ਆਵਾਜ਼ ਸੁਣਾਈ ਦਿੱਤੀ। ਆਵਾਜ਼ ਸੁਣ ਕੇ ਪਰਿਵਾਰ ਦੇ ਲੋਕ ਦੌੜ ਕੇ ਗਲੀ ‘ਚ ਆਏ। ਵੰਸ਼ ਗਲੀ ‘ਚ ਹੇਠਾ ਡਿੱਗਿਆ ਪਿਆ ਸੀ। ਵੰਸ਼ ਦੀ ਧੌਣ ‘ਚ ਪਟਾਕਾ ਲੱਗ ਗਿਆ, ਜਿਸ ਕਾਰਨ ਉਹ ਹੇਠਾਂ ਡਿੱਗ ਗਿਆ।  ਪਰਿਵਾਰ ਅਤੇ ਮੁਹੱਲੇ ਦੇ ਲੋਕ ਬੱਚੇ ਨੂੰ ਹਸਪਤਾਲ ਲੈ ਕੇ ਆਏ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਬੱਚੇ ਨੇ ਰਸਤੇ ਵਿਚ ਹੀ ਦਮ ਤੋੜ ਦਿੱਤਾ।

ਓਧਰ ਐੱਸ. ਪੀ. (ਦਿਹਾਤੀ) ਸਾਗਰ ਜੈਨ ਨੇ ਦੱਸਿਆ ਕਿ ਅਸ਼ੋਕ ਲਾਲਾ ਪੁੱਤਰ ਵੰਸ਼ ਆਪਣੇ ਘਰ ਦੇ ਬਾਹਰ ਪਟਾਕੇ ਚਲਾ ਰਿਹਾ ਸੀ। ਉਦੋਂ ਅਚਾਨਕ ਇਕ ਬਲਦਾ ਪਟਾਕਾ ਉਸ ਵੱਲ ਆ ਗਿਆ ਅਤੇ ਉਸ ਦੀ ਧੌਣ ਵਿਚ ਵੱਜਿਆ, ਜਿਸ ਕਾਰਨ ਉਹ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ। ਜੈਨ ਨੇ ਕਿਹਾ ਕਿ ਪਰਿਵਾਰ ਵੰਸ਼ ਨੂੰ ਇਕ ਸਥਾਨਕ ਪ੍ਰਾਈਵੇਟ ਡਾਕਟਰ ਕੋਲ ਲੈ ਗਿਆ, ਜਿਸ ਨੇ ਉਸ ਨੂੰ ਤੁਰੰਤ ਉੱਚ ਮੈਡੀਕਲ ਸਹੂਲਤਾਂ ਵਾਲੇ ਹਸਪਤਾਲ ਲਿਜਾਉਣ ਲਈ ਕਿਹਾ ਪਰ ਬੱਚੇ ਦੀ ਹਸਪਤਾਲ ਲਿਜਾਂਦੇ ਸਮੇਂ ਹੀ ਮੌਤ ਹੋ ਗਈ।