ਪਟਿਆਲਾ – ਕਰਵਾਚੌਥ ਦੇ ਮੌਕੇ ਪਟਿਆਲਾ ‘ਚ ਵੱਡਾ ਹਾਦਸਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਨਸ਼ੇ ‘ਚ ਧੁੱਤ ਟਰੈਕਟਰ ਚਾਲਕ ਨੇ ਮਹਿੰਦੀ ਲਗਵਾ ਰਹੀ ਔਰਤ ‘ਤੇ ਹੀ ਟਰੈਕਟਰ ਚੜ੍ਹਾ ਦਿੱਤਾ। ਇਸ ਦੌਰਾਨ ਔਰਤ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਈ। ਦੱਸ ਦੇਈਏ ਘਟਨਾ ਦੌਰਾਨ ਔਰਤ ਦਾ ਪਤੀ ਵੀ ਮੌਕੇ ‘ਤੇ ਮੌਜੂਦ ਸੀ ਅਤੇ ਉਸ ਵੱਲੋਂ ਟਰੈਕਟਰ ਚਾਲਕ ਦੀ ਕੁੱਟਮਾਰ ਵੀ ਕੀਤੀ ਗਈ।
ਇਹ ਖਬਰ ਪਟਿਆਲਾ ਦੇ ਤ੍ਰਿਪੜੀ ਇਲਾਕੇ ਦੀ ਹੈ। ਜਾਣਕਾਰੀ ਅਨੁਸਾਰ ਇੱਕ ਨਸ਼ੇ ਚ ਧੁੱਤ ਟਰੈਕਟਰ ਚਾਲਕ ਨੂੰ ਕੁਝ ਲੋਕ ਬੁਰੀ ਤਰ੍ਹਾਂ ਨਾਲ ਕੁੱਟ ਰਹੇ ਸੀ ਅਤੇ ਇਹ ਸਾਰੀ ਕੁੱਟਮਾਰ ਪੁਲਸ ਦੀ ਨਿਗਰਾਨੀ ਦੇ ‘ਚ ਹੋ ਰਹੀ ਹੈ । ਇਸ ਸਭ ਤੋਂ ਬਾਅਦ ਟਰੈਕਟਰ ਚਾਲਕ ਨੂੰ ਤ੍ਰਿਪੜੀ ਥਾਣਾ ਦੀ ਪੁਲਸ ਗ੍ਰਿਫ਼ਤਾਰ ਕਰਕੇ ਲੈ ਗਈ ਅਤੇ ਨੌਜਵਾਨ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਪੁਲਸ ਨੇ ਦੱਸਿਆ ਕਿ ਸਾਨੂੰ ਲੋਕਾਂ ਫੋਨ ਕਰਕੇ ਸੂਚਨਾ ਦਿੱਤੀ ਸੀ। ਜਿਸ ਤੋਂ ਬਾਅਦ ਸਾਡੀ ਪੁਲਸ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਮੈਡੀਕਲ ਕਰਵਾਇਆ ਜਾ ਰਿਹਾ ਹੈ।