ਲੁਧਿਆਣਾ: ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀਆਂ ਆਰਜੀ ਡਿਊਟੀਆਂ ਨੂੰ ਲੈ ਕੇ ਨਵੇਂ ਹੁਕਮ ਜਾਰੀ ਹੋਏ ਹਨ। ਪੰਜਾਬ ਸਕੂਲ ਸਿੱਖਿਆ ਡਾਇਰੈਕਟਰ ਸੈਕੰਡਰੀ ਨੇ ਸੂਬੇ ਦੇ ਸਾਰੇ ਜ਼ਿਲ੍ਹਾ ਅਫ਼ਸਰਾਂ ਤੇ ਸਕੂਲ ਮੁਖੀਆਂ ਨੂੰ ਹੁਕਮ ਜਾਰੀ ਕਰ ਦਿੱਤੇ ਹਨ।ਇਨ੍ਹਾਂ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਵਿਭਾਗ ਵੱਲੋਂ ਕੁਝ ਅਧਿਆਪਕਾਂ ਦੀਆਂ ਵੱਖ-ਵੱਖ ਸਕੂਲਾਂ ਤੇ ਅਦਾਰਿਆਂ ਵਿਚ ਆਰਜੀ ਡਿਊਟੀਆਂ ਲਗਾਈਆਂ ਗਈਆਂ ਸਨ। ਵਿਭਾਗ ਵੱਲੋਂ ਹੁਣ ਅਗਸਤ-ਸਤੰਬਰ 2024 ਦੌਰਾਨ ਆਨਲਾਈਨ ਪੋਰਟਲ ਰਾਹੀਂ ਟੀਚਰ ਟਰਾਂਸਫਰ ਪਾਲਿਸੀ 2019 ਤਹਿਤ ਬਦਲੀਆਂ ਕੀਤੀਆਂ ਗਈਆਂ ਹਨ। ਬਦਲੀਆਂ ਦੌਰਾਨ ਜਿਹੜੇ ਸਕੂਲਾਂ ਵਿਚ ਅਧਿਆਪਕ ਆਰਜੀ ਤੌਰ ‘ਤੇ ਕੰਮ ਕਰ ਰਹੇ ਹਨ ਤੇ ਉਨ੍ਹਾਂ ਸਕੂਲਾਂ ਵਿਚ ਜੇਕਰ ਕਿਸੇ ਹੋਰ ਅਧਿਆਪਕ ਦੀ ਪੱਕੇ ਤੌਰ ‘ਤੇ ਆਨਲਾਈਨ ਵਿਧੀ ਰਾਹੀਂ ਬਦਲੀ ਹੋ ਜਾਂਦੀ ਹੈ ਤਾਂ ਆਰਜੀ ਡਿਊਟੀ ਵਾਲੇ ਅਧਿਆਪਕ ਨੂੰ ਫਾਰਗ ਕਰ ਦਿੱਤਾ ਜਾਵੇ ਅਤੇ ਆਨਲਾਈਨ ਪੋਰਟਲ ਰਾਹੀਂ ਬਦਲੀ ਹੋ ਕੇ ਆਏ ਅਧਿਆਪਕ ਨੂੰ ਜੁਆਇੰਨ ਕਰਵਾਇਆ ਜਾਵੇ।