Wednesday, August 20, 2025

Become a member

Get the best offers and updates relating to Liberty Case News.

― Advertisement ―

spot_img
spot_img
HomeBig NewsDeport ਹੋ ਕੇ ਆਪਣੇ ਦੇਸ਼ ਪਰਤ ਰਹੇ ਲੋਕਾਂ ਨਾਲ ਵਾਪਰ ਗਈ ਅਣਹੋਣੀ,...

Deport ਹੋ ਕੇ ਆਪਣੇ ਦੇਸ਼ ਪਰਤ ਰਹੇ ਲੋਕਾਂ ਨਾਲ ਵਾਪਰ ਗਈ ਅਣਹੋਣੀ, ਮਚ ਗਏ ਅੱਗ ਦੇ ਭਾਂਬੜ, 76 ਲੋਕਾਂ ਦੀ ਮੌਤ

ਇੰਟਰਨੈਸ਼ਨਲ – ਅਫ਼ਗਾਨਿਸਤਾਨ ਦੇ ਪੱਛਮੀ ਹਿੱਸੇ ਵਿੱਚ ਇੱਕ ਭਿਆਨਕ ਸੜਕ ਹਾਦਸੇ ਵਿੱਚ ਘੱਟੋ-ਘੱਟ 76 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ 17 ਬੱਚੇ ਵੀ ਸ਼ਾਮਲ ਹਨ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸ਼ਰਨਾਰਥੀਆਂ ਨੂੰ ਲਿਜਾ ਰਹੀ ਬੱਸ ਇੱਕ ਮੋਟਰਸਾਈਕਲ ਅਤੇ ਫਿਊਲ ਨਾਲ ਭਰੇ ਟਰੱਕ ਨਾਲ ਟਕਰਾ ਗਈ ਅਤੇ ਉਸ ਵਿੱਚ ਅੱਗ ਲੱਗ ਗਈ। ਸੂਬਾਈ ਸਰਕਾਰ ਦੇ ਬੁਲਾਰੇ ਅਹਿਮਦੁੱਲਾ ਮੁੱਤਾਕ਼ੀ ਅਤੇ ਸਥਾਨਕ ਪੁਲਸ ਨੇ ਇਸ ਦੀ ਪੁਸ਼ਟੀ ਕੀਤੀ ਹੈ।

ਪੁਲਸ ਮੁਤਾਬਕ, ਹਾਦਸਾ ਬੱਸ ਡਰਾਈਵਰ ਦੀ ਲਾਪਰਵਾਹੀ ਅਤੇ ਤੇਜ਼ ਰਫ਼ਤਾਰ ਕਾਰਨ ਵਾਪਰਿਆ। ਇਹ ਬੱਸ ਕਾਬੁਲ ਵੱਲ ਜਾ ਰਹੀ ਸੀ ਅਤੇ ਇਸ ਵਿੱਚ ਉਹ ਅਫ਼ਗਾਨ ਸ਼ਰਨਾਰਥੀ ਸਵਾਰ ਸਨ ਜਿਨ੍ਹਾਂ ਨੂੰ ਹਾਲ ਹੀ ਵਿੱਚ ਇਰਾਨ ਤੋਂ ਡਿਪੋਰਟ ਕੀਤਾ ਗਿਆ ਸੀ। ਸਾਰੇ ਯਾਤਰੀ ਇਸਲਾਮ ਕਲਾ ਬਾਰਡਰ ਪੌਇੰਟ ਤੋਂ ਬੱਸ ‘ਚ ਸਵਾਰ ਹੋਏ ਸਨ।
ਸੂਬਾਈ ਅਧਿਕਾਰੀ ਮੁਹੰਮਦ ਯੂਸੁਫ਼ ਸਈਦੀ ਨੇ ਦੱਸਿਆ ਕਿ ਟੱਕਰ ਤੋਂ ਬਾਅਦ ਅੱਗ ਬਹੁਤ ਤੇਜ਼ੀ ਨਾਲ ਫੈਲ ਗਈ ਕਿਉਂਕਿ ਟਰੱਕ ਵਿੱਚ ਇੰਧਨ ਭਰਿਆ ਹੋਇਆ ਸੀ। ਬੱਸ ਨੇ ਪਹਿਲਾਂ ਮੋਟਰਸਾਈਕਲ ਨੂੰ ਟੱਕਰ ਮਾਰੀ ਅਤੇ ਫਿਰ ਟਰੱਕ ਨਾਲ ਜਾ ਟਕਰਾਈ। ਇਸ ਦੌਰਾਨ ਟਰੱਕ ਅਤੇ ਮੋਟਰਸਾਈਕਲ ਸਵਾਰਾਂ ਵਿੱਚੋਂ ਵੀ 4 ਲੋਕਾਂ ਦੀ ਮੌਤ ਹੋ ਗਈ। ਹਾਦਸੇ ਵਿੱਚ ਸਿਰਫ 3 ਯਾਤਰੀ ਹੀ ਜ਼ਿੰਦਾ ਬਚ ਸਕੇ। ਬਾਕੀ ਸਭ ਅੱਗ ਦੀ ਲਪੇਟ ਵਿੱਚ ਆ ਗਏ। ਇਸ ਤੋਂ ਪਹਿਲਾਂ, ਇਰਾਨ ਦੇ ਗ੍ਰਹਿ ਮੰਤਰੀ ਇਸਕੰਦਰ ਮੋਮੇਨੀ ਨੇ ਐਲਾਨ ਕੀਤਾ ਸੀ ਕਿ ਮਾਰਚ ਤੱਕ ਲਗਭਗ 8 ਲੱਖ ਅਫ਼ਗਾਨ ਸ਼ਰਨਾਰਥੀਆਂ ਨੂੰ ਡਿਪੋਰਟ ਕੀਤਾ ਜਾਵੇਗਾ।