ਲੋਕ ਸਭਾ ਚੌਣਾਂ ਦੇ ਚੋਥੇ ਪੜਾਅ ਲਈ ਅੱਜ 13 ਮਈ ਨੂੰ ਵੋਟਿੰਗ ਹੋਵੇਗੀ। ਇਹ ਵੋਟਿੰਗ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਸਣੇ 9 ਸੂਬਿਆਂ ਅਤੇ 1 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 96 ਲੋਕ ਸਭਾ ਸੀਟਾਂ ‘ਤੇ ਹੋਵੇਗੀ। ਦੱਸ ਦਈਏ ਕਿ ਆਂਧਰਾ ਪ੍ਰਦੇਸ਼ ਵਿਚ 25 ਲੋਕ ਸਭਾ ਸੀਟਾਂ ਅਤੇ 175 ਵਿਧਾਨ ਸਭਾ ਸੀਟਾਂ ‘ਤੇ ਵੋਟਿੰਗ ਹੋਣੀ ਐ। ਵੋਟ ਪਾਉਣ ਦਾ ਉਹੀ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਰਹੇਗਾ। ਜਿਕਰਯੌਗ ਐ ਕਿ ਆਂਧਰਾ ਪ੍ਰਦੇਸ਼ ਚ ਕਈ ਵੱਡੇ ਦਿੱਗਜ਼ ਨੇਤਾ ਇਸ ਚੋਣਾਵੀ ਮੈਦਾਨ ਵਿਚ ਉਤਾਰੇ ਗਏ ਹਨ ਜਿਵੇ ਕਿ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ, ਭਾਜਪਾ ਉਮੀਦਵਾਰ ਗਿਰੀਰਾਜ ਸਿੰਘ, ਅਸਦੁਦੀਨ ਓਵੈਸੀ, ਅਰਜੁੰਨ ਮੁੰਡਾ ਤੇ ਕਈ ਹੋਰ ਦਿੱਗਜ਼ ਨੇਤਾ। ਇਹ ਵੀ ਦੱਸ ਦੇਈਏ ਕਿ 7 ਪੜਾਵਾਂ ਵਿਚ 543 ਸੀਟਾਂ ਲਈ ਵੋਟਿੰਗ ਕਰਵਾਈ ਜਾਣੀ ਹੈ। ਜਿਸ ਦੇ ਨਤੀਜੇ 4 ਜੂਨ ਨੂੰ ਐਲਾਨੇ ਜਾਣੇ ਹਨ।