ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਦੇਸ਼ੀ ਸਟੀਲ ਆਯਾਤ ‘ਤੇ ਟੈਰਿਫ 25% ਤੋਂ ਵਧਾ ਕੇ 50% ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਇਹ ਕਦਮ ਅਜਿਹੇ ਸਮੇਂ ਚੁੱਕਿਆ ਹੈ ਜਦੋਂ ਅਮਰੀਕਾ ਅਤੇ ਚੀਨ ਵਿਚਕਾਰ ਮਹੱਤਵਪੂਰਨ ਖਣਿਜਾਂ ਅਤੇ ਤਕਨਾਲੋਜੀ ਦੇ ਵਪਾਰ ਵਿੱਚ ਤਣਾਅ ਸਿਖਰ ‘ਤੇ ਹੈ। ਟਰੰਪ ਨੇ ਇਹ ਐਲਾਨ ਸ਼ੁੱਕਰਵਾਰ (30 ਮਈ) ਨੂੰ ਪਿਟਸਬਰਗ ਵਿੱਚ ਯੂਐਸ ਸਟੀਲ ਦੇ ਮੋਨ ਵੈਲੀ ਵਰਕਸ-ਇਰਵਿਨ ਪਲਾਂਟ ਵਿੱਚ ਕੀਤਾ ਅਤੇ ਕਿਹਾ ਕਿ ਅਮਰੀਕਾ ਦਾ ਭਵਿੱਖ ਸ਼ੰਘਾਈ ਦੇ ਘਟੀਆ ਸਟੀਲ ‘ਤੇ ਨਹੀਂ, ਬਲਕਿ ਪਿਟਸਬਰਗ ਦੀ ਤਾਕਤ ਅਤੇ ਮਾਣ ‘ਤੇ ਅਧਾਰਤ ਹੋਣਾ ਚਾਹੀਦਾ ਹੈ।
ਟਰੰਪ ਨੇ ਸਟੀਲ ‘ਤੇ ਟੈਰਿਫ ਵਧਾਉਣ ਦਾ ਫੈਸਲਾ ਇਸ ਲਈ ਲਿਆ ਹੈ ਕਿਉਂਕਿ ਉਹ ਘਰੇਲੂ ਸਟੀਲ ਉਤਪਾਦਕਾਂ ਨੂੰ ਉਤਸ਼ਾਹਿਤ ਕਰਨਾ ਚਾਹੁੰਦਾ ਹੈ। ਇਸ ਤੋਂ ਇਲਾਵਾ, ਉਹ ਅਮਰੀਕੀ ਨਿਰਮਾਣ ਉਦਯੋਗ ਨੂੰ ਮਜ਼ਬੂਤ ਕਰਨ ਲਈ ਪਹਿਲ ਕਰਨਾ ਚਾਹੁੰਦਾ ਹੈ। ਚੀਨ ‘ਤੇ ਅਮਰੀਕਾ ਵਪਾਰਕ ਦਬਾਅ ਬਣਾ ਕੇ ਆਰਥਿਕ ਤੌਰ ‘ਤੇ ਨੁਕਸਾਨ ਪਹੁੰਚਾਉਣਾ ਚਾਹੁੰਦਾ ਹੈ। ਟੈਰਿਫ ਵਧਾਉਣ ਦਾ ਕਾਰਨ ਅਮਰੀਕੀ ਸਟੀਲ-ਨਿਪੋਨ ਸੌਦੇ ਨੂੰ ਮਜ਼ਬੂਤ ਕਰਨਾ ਹੈ।
ਦੱਸ ਦੇਈਏ ਕਿ ਅਮਰੀਕਾ ਵਿੱਚ ਹਾਊਸਿੰਗ, ਆਟੋਮੋਟਿਵ ਅਤੇ ਨਿਰਮਾਣ ਵਰਗੇ ਉਦਯੋਗ ਸਟੀਲ ‘ਤੇ ਬਹੁਤ ਜ਼ਿਆਦਾ ਨਿਰਭਰ ਹਨ। ਟੈਰਿਫ ਵਧਾਉਣ ਨਾਲ ਇਨ੍ਹਾਂ ਖੇਤਰਾਂ ਵਿੱਚ ਲਾਗਤਾਂ ਵਧ ਸਕਦੀਆਂ ਹਨ, ਜਿਸ ਕਾਰਨ ਉਤਪਾਦਾਂ ਦੀਆਂ ਕੀਮਤਾਂ ਵੀ ਵੱਧ ਸਕਦੀਆਂ ਹਨ। ਇਸ ਨਾਲ ਖਪਤਕਾਰਾਂ ‘ਤੇ ਵਾਧੂ ਬੋਝ ਪੈ ਸਕਦਾ ਹੈ। ਹਾਲਾਂਕਿ, ਟੈਰਿਫ ਵਧਾਉਣ ਦੇ ਫੈਸਲੇ ਨਾਲ ਚੀਨ, ਕੈਨੇਡਾ, ਯੂਰਪ ਤੋਂ ਆਯਾਤ ਵਿੱਚ ਵਿਸ਼ਵਾਸ ਘੱਟ ਜਾਵੇਗਾ।