Wednesday, May 14, 2025

Become a member

Get the best offers and updates relating to Liberty Case News.

― Advertisement ―

spot_img
spot_img
HomeLatest News'ਰੰਗਲੇ ਪੰਜਾਬ' ਦੀ ਦਿਸ਼ਾ 'ਚ ਮਾਨ ਸਰਕਾਰ ਦਾ ਇਕ ਹੋਰ ਵੱਡਾ ਫ਼ੈਸਲਾ

‘ਰੰਗਲੇ ਪੰਜਾਬ’ ਦੀ ਦਿਸ਼ਾ ‘ਚ ਮਾਨ ਸਰਕਾਰ ਦਾ ਇਕ ਹੋਰ ਵੱਡਾ ਫ਼ੈਸਲਾ

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ‘ਰੰਗਲਾ ਪੰਜਾਬ’ ਬਣਾਉਣ ਦੀ ਦਿਸ਼ਾ ਵਿਚ ਇਕ ਹੋਰ ਵੱਡਾ ਫ਼ੈਸਲਾ ਲੈਂਦਿਆਂ ‘ਰੰਗਲਾ ਪੰਜਾਬ ਸੁਸਾਇਟੀ’ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਸੂਬਾ ਸਰਕਾਰ ਵੱਲੋਂ ਜਲਦੀ ਹੀ ਇਸ ਇਤਿਹਾਸਕ ਸੁਸਾਇਟੀ ਦੀ ਸ਼ੁਰੂਆਤ ਕੀਤੀ ਜਾਵੇਗੀ, ਜਿਸ ਵਿਚ ਜਨਤਾ ਦੀ ਹਿੱਸੇਦਾਰੀ ਨਾਲ ਵਿਕਾਸ ਹੋਵੇਗਾ। ਇਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹੁਣ ਪੰਜਾਬ ਦੇ ਵਿਕਾਸ ਵਿਚ ਹਰ ਪੰਜਾਬੀ ਆਪਣੀ ਭੂਮਿਕਾ ਨਿਭਾਵੇਗਾ।

ਇਸ ਸੁਸਾਇਟੀ ਵਿਚ ਦੇਸ਼-ਵਿਦੇਸ਼ ਤੋਂ NRI ਅਤੇ ਉਦਯੋਗਪਤੀ ਦਾਨ ਦੇ ਸਕਣਗੇ। ਇਸ ਵਿਚ ਆਉਣ ਵਾਲੇ ਇਕ-ਇਕ ਪੈਸੇ ਦੀ ਪਾਰਦਰਸ਼ੀ ਢੰਗ ਨਾਲ ਵਰਤੋਂ ਕੀਤੀ ਜਾਵੇਗੀ। ਇਸ ਵਿਚ ਆਉਣ ਵਾਲੇ ਪੈਸੇ ਨੂੰ ਸਿਹਤ, ਸਿੱਖਿਆ, ਸੜਕ, ਪਾਣੀ, ਸਟਾਰਟਅਪ ਤੇ ਰਿਸਰਚ ਵਿਚ ਸਿੱਧੇ ਤੌਰ ‘ਤੇ ਲਗਾਇਆ ਜਾਵੇਗਾ। ਇਸ ਦੇ ਨਾਲ ਹੀ ਆਫ਼ਤ ਜਾਂ ਸੰਕਟ ਦੇ ਵੇਲੇ ਇਸ ਫੰਡ ਵਿਚੋਂ ਜਨਤਾ ਦੀ ਮਦਦ ਵੀ ਕੀਤੀ ਜਾਵੇਗੀ।

ਇਸ ਨੂੰ ਲੈ ਕੇ ਮੁੱਖ ਮੰਤਰੀ ਦੀ ਪ੍ਰਧਾਗਨੀ ਹੇਠ ਗਵਰਨਿੰਗ ਬੋਰਡ ਬਣਾਇਆ ਜਾਵੇਗਾ। ਮੰਤਰੀਆਂ ਦੇ ਨਾਲ-ਨਾਲ ਮੁੱਖ ਸਕੱਤਰ ਨੂੰ ਵੀ ਇਸ ਦਾ ਮੈਂਬਰ ਬਣਾਇਆ ਜਾਵੇਗਾ। ਇਸ ਸੁਸਾਇਟੀ ਨੂੰ ਮਿਲਣ ਵਾਲੇ ਹਰ ਦਾਨ ਅਤੇ ਪ੍ਰਾਜੈਕਟ ਦਾ ਜਨਤਕ ਤੌਰ ‘ਤੇ ਆਡਿਟ ਕਰਵਾਇਆ ਜਾਵੇਗਾ, ਤਾਂ ਜੋ ਹੇਰਾ-ਫੇਰੀ ਦੀ ਕੋਈ ਗੁੰਜਾਇਸ਼ ਹੀ ਨਾ ਰਹੇ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹ ਰੰਗਲਾ ਪੰਜਾਬ ਫੰਡ ਨਹੀਂ, ਸਗੋਂ ਜਨਤਾ ਦੀ ਹਿੱਸੇਦਾਰੀ ਨਾਲ ਸ਼ੁਰੂ ਹੋਣ ਵਾਲਾ ਅੰਦੋਲਨ ਹੈ।