ਮਾਨਸਾ : ਮਾਨਸਾ ਜ਼ਿਲ੍ਹੇ ਦੇ ਕਸਬਾ ਭੀਖੀ ਦੇ ਪਿੰਡ ਅਤਲਾ ਖ਼ੁਰਦ ‘ਚ ਉਸ ਵੇਲੇ ਵੱਡੀ ਵਾਰਦਾਤ ਵਾਪਰੀ, ਜਦੋਂ ਦਿਨ-ਦਿਹਾੜੇ ਇਕ ਨੌਜਵਾਨ ਦਾ ਕੁੱਟ-ਕੁੱਟ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਨੌਜਵਾਨ ਦੀ ਪਛਾਣ ਗੁਰਮੇਲ ਸਿੰਘ ਉਰਫ਼ ਮੇਲਾ (45) ਵਜੋਂ ਹੋਈ ਹੈ।ਦੱਸਿਆ ਜਾ ਰਿਹਾ ਹੈ ਕਿ ਕਤਲ ਕਰਨ ਵਾਲੇ 3 ਲੋਕ ਸਨ, ਜਿਨ੍ਹਾਂ ‘ਚ ਇਕ ਔਰਤ ਵੀ ਸ਼ਾਮਲ ਸੀ। ਪੁਲਸ ਦੇ ਮੁਤਾਬਕ ਇਹ ਔਰਤ ਨੂੰ ਛੇੜਨ ਦਾ ਮਾਮਲਾ ਸੀ। ਉਸ ਨੂੰ ਲੈ ਕੇ ਗੁਰਮੇਲ ਸਿੰਘ ਦਾ ਕਤਲ ਕੀਤਾ ਗਿਆ ਹੈ। ਮਰਨ ਵਾਲਾ ਵਿਅਕਤੀ ਪਿੰਡ ‘ਚ ਹੀ ਰਹਿੰਦਾ ਸੀ, ਕੁਆਰਾ ਸੀ ਅਤੇ ਇਕੱਲਾ ਰਹਿੰਦਾ ਸੀ।
ਫਿਲਹਾਲ ਪੁਲਸ ਕਾਤਲਾਂ ਨੂੰ ਫੜ੍ਹਨ ਲਈ ਥਾਂ-ਥਾਂ ‘ਤੇ ਛਾਪੇਮਾਰੀ ਕਰ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਜਲਦੀ ਹੀ ਕਾਤਲਾਂ ਨੂੰ ਫੜ੍ਹ ਕੇ ਸਲਾਖ਼ਾਂ ਪਿੱਛੇ ਭੇਜ ਦਿੱਤਾ ਜਾਵੇਗਾ।