ਵਿਦੇਸ਼ੀ ਧਰਤੀ ਤੋਂ ਇੱਕ ਹੋਰ ਮੰਦਭਾਗੀ ਖ਼ਬਰ ਆਈ ਜਦੋਂ ਕੈਨੇਡਾ ਦੇ ਵਿੱਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਪੁਨੀਤ ਸ਼ਰਮਾ ਨਵਾਂ ਸ਼ਹਿਰ ਦੇ ਮੁਕੰਦਰਪੁਰ ਨਾਲ ਸੰਬੰਧਤ ਸੀ। ਜੋ ਕਿ ਇੱਕ ਸਾਲ ਪਹਿਲਾਂ ਹੀ ਭਰਾ ਸਾਹਿਲ ਕੋਲ ਕੈਨੇਡਾ ਗਿਆ ਸੀ ਪਰ ਹੋਣੀ ਨੂੰ ਕੁੱਝ ਹੋਰ ਹੀ ਮੰਜ਼ੂਰ ਸੀ।
ਜਾਣਕਾਰੀ ਮੁਤਾਬਕ ਪੁਨੀਤ ਸ਼ਰਮਾ ਦੀ ਮੌਤ ਦੇ ਦਿਨ ਉਸ ਦਾ ਭਰਾ ਸਾਹਿਲ ਘਰ ਵਿੱਚ ਨਹੀਂ ਸੀ। ਪੁਨੀਤ ਘਰ ਵਿੱਚ ਇੱਕਲਾ ਸੀ। ਜਦੋਂ ਸਾਹਿਰ ਘਰ ਵਾਪਿਸ ਆਇਆ ਤਾਂ ਪੁਨੀਤ ਸ਼ਰਮਾ ਬਾਥਰੂਮ ਦੇ ਵਿੱਚ ਹੇਠਾਂ ਡਿਗਿਆ ਹੋਇਆ ਸੀ। ਸਾਹਿਲ ਉਸ ਨੂੰ ਤੁਰੰਤ ਹਸਪਤਾਲ ਲੈ ਗਿਆ ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸਿਆ ਜਾ ਰਿਹਾ ਹੈ ਦਿਲ ਦਾ ਦੌਰਾ ਪੈਣ ਨਾਲ ਪੁਨੀਤ ਦੀ ਮੌਤ ਹੋਈ ਹੈ।
ਇਸ ਤੋਂ ਇਲਾਵਾ ਪਰਿਵਾਰ ਨੇ ਦੱਸਿਆ ਕਿ 13 ਜੂਨ ਨੂੰ ਪੁਨੀਤ ਦਾ ਜਨਮਦਿਨ ਸੀ। ਪਰ ਜਨਮ ਦਿਨ ਤੋਂ ਪਹਿਲਾਂ ਹੀ ਭਾਣਾ ਵਰਤ ਗਿਆ।