ਇੰਟਰਨੈਸ਼ਨਲ- ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਖੈਬਰ ਪਖ਼ਤੂਨਵਾ ਵਿਖੇ ਹੋਏ ਇਕ ਆਤਮਘਾਤੀ ਹਮਲੇ ‘ਚ ਘੱਟੋ-ਘੱਟ 13 ਲੋਕ ਮਾਰੇ ਗਏ ਹਨ, ਜਦਕਿ 24 ਹੋਰ ਜ਼ਖ਼ਮੀ ਹੋ ਗਏ ਹਨ।
ਜਾਣਕਾਰੀ ਅਨੁਸਾਰ ਉੱਤਰੀ ਵਜ਼ੀਰਿਸਤਾਨ ਦੇ ਖੱਦੀ ਇਲਾਕੇ ‘ਚ ਅੱਜ ਸਵੇਰੇ ਇਕ ਆਤਮਘਾਤੀ ਹਮਲਾਵਰ ਨੇ ਇਕ ਫ਼ੌਜੀ ਵਾਹਨ ‘ਚ ਧਮਾਕਾਖੇਜ਼ ਸਮੱਗਰੀ ਨਾਲ ਭਰਿਆ ਇਕ ਵਾਹਨ ਲਿਜਾ ਮਾਰਿਆ, ਜਿਸ ਮਗਰੋਂ ਵੱਡਾ ਧਮਾਕਾ ਹੋ ਗਿਆ, ਜਿਸ ਕਾਰਨ 13 ਲੋਕਾਂ ਦੀ ਜਾਨ ਚਲੀ ਗਈ, ਜਦਕਿ 24 ਹੋਰ ਜ਼ਖ਼ਮੀ ਹੋ ਗਏ, ਜਿਨ੍ਹਾਂ ‘ਚੋਂ 14 ਆਮ ਨਾਗਰਿਕ ਹਨ।
ਇਸ ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਉਸੁਦ ਅਲ-ਹਰਬ ਨੇ ਲਈ ਹੈ। ਬੀਤੇ ਕੁਝ ਸਮੇਂ ਦੌਰਾਨ ਦਾ ਇਹ ਉੱਤਰੀ ਵਜ਼ੀਰਿਸਤਾਨ ‘ਚ ਹੋਇਆ ਸਭ ਤੋਂ ਵੱਡਾ ਹਮਲਾ ਦੱਸਿਆ ਜਾ ਰਿਹਾ ਹੈ, ਜਿਸ ਮਗਰੋਂ ਇਲਾਕੇ ‘ਚ ਤਣਾਅ ਦਾ ਮਾਹੌਲ ਪੈਦਾ ਹੋ ਗਿਆ ਹੈ ਤੇ ਇਲਾਕੇ ਦੀ ਸੁਰੱਖਿਆ ‘ਤੇ ਵੀ ਸਵਾਲ ਉਠਾਏ ਜਾਣ ਲੱਗ ਪਏ ਹਨ।