Tuesday, December 24, 2024

Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਸਾਬਕਾ ਭਾਰਤੀ ਕ੍ਰਿਕਟਰ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ, ਲੱਗੇ ਗੰਭੀਰ ਦੋਸ਼

ਸਾਬਕਾ ਭਾਰਤੀ ਕ੍ਰਿਕਟਰ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ, ਲੱਗੇ ਗੰਭੀਰ ਦੋਸ਼

 

ਸਪੋਰਟਸ  – ਬੈਂਗਲੁਰੂ ਪੁਲਸ ਨੇ ਟੀਮ ਇੰਡੀਆ ਦੇ ਖਿਡਾਰੀ ਰੌਬਿਨ ਉਥੱਪਾ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਪੁਲਸ ਨੇ ਇਹ ਗ੍ਰਿਫਤਾਰੀ ਵਾਰੰਟ EPFO ​​ਨਾਲ ਜੁੜੇ ਇੱਕ ਮਾਮਲੇ ਵਿੱਚ ਜਾਰੀ ਕੀਤਾ ਹੈ। ਪੁਲਸ ਟੀਮ ਇਸ ਸਬੰਧੀ ਕ੍ਰਿਕਟਰ ਦੇ ਘਰ ਵੀ ਗਈ ਸੀ ਪਰ ਉਸ ਸਮੇਂ ਉਹ ਉੱਥੇ ਨਹੀਂ ਮਿਲਿਆ।ਸੈਂਚੁਰੀਜ਼ ਲਾਈਫਸਟਾਈਲ ਬ੍ਰਾਂਡ ਪ੍ਰਾਈਵੇਟ ਲਿਮਟਿਡ ਨਾਲ ਜੁੜੇ ਉਥੱਪਾ ‘ਤੇ ਕਰਮਚਾਰੀਆਂ ਦੀ ਤਨਖਾਹ ‘ਚੋਂ ਪੀ.ਐੱਫ ਦੀ ਰਕਮ ਕੱਟਣ ਦਾ ਦੋਸ਼ ਹੈ ਪਰ ਇਹ ਰਕਮ ਆਪਣੇ ਪੀਐੱਫ ਖਾਤੇ ‘ਚ ਜਮ੍ਹਾ ਨਹੀਂ ਕਰਵਾਈ ਗਈ। ਜਿਸ ਕਾਰਨ ਕਰੀਬ 24 ਲੱਖ ਰੁਪਏ ਦੀ ਠੱਗੀ ਹੋਈ।

ਰੌਬਿਨ ਉਥੱਪਾ ਨੂੰ 24 ਲੱਖ ਰੁਪਏ ਦਾ ਬਕਾਇਆ ਚੁਕਾਉਣ ਲਈ 27 ਦਸੰਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ। ਜੇਕਰ ਉਹ ਇਹ ਰਕਮ ਅਦਾ ਨਹੀਂ ਕਰ ਪਾਉਂਦਾ ਤਾਂ ਉਸ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਫਿਲਹਾਲ ਉਥੱਪਾ ਆਪਣੇ ਪਰਿਵਾਰ ਨਾਲ ਦੁਬਈ ‘ਚ ਸਮਾਂ ਬਿਤਾ ਰਹੇ ਹਨ।

ਰੌਬਿਨ ਉਥੱਪਾ 2007 ਵਿੱਚ ਪਹਿਲੀ ਵਾਰ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਸੀ। ਆਪਣੀ ਸ਼ਾਨਦਾਰ ਬੱਲੇਬਾਜ਼ੀ ਅਤੇ ਫੀਲਡਿੰਗ ਕਾਰਨ ਉਸ ਨੇ ਕਈ ਮੌਕਿਆਂ ‘ਤੇ ਟੀਮ ਲਈ ਅਹਿਮ ਯੋਗਦਾਨ ਪਾਇਆ ਅਤੇ ਟੀ-20 ਵਿਸ਼ਵ ਕੱਪ ਜਿੱਤਣ ‘ਚ ਭੂਮਿਕਾ ਨਿਭਾਈ।