ਨਵੀਂ ਦਿੱਲੀ – ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਸੀ.ਐੱਮ. ਆਵਾਸ ਖ਼ਾਲੀ ਕਰ ਦਿੱਤਾ ਅਤੇ ਲੁਟਿਅੰਸ ਜੋਨ ‘ਚ ਆਪਣੇ ਨਵੇਂ ਪਤੇ ‘ਤੇ ਚਲੇ ਗਏ। ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਨੂੰ ਆਪਣੇ ਮਾਤਾ-ਪਿਤਾ, ਪਤਨੀ ਅਤੇ 2 ਬੱਚਿਆਂ ਨਾਲ ਕਾਰ ‘ਚ ਘਰੋਂ ਨਿਕਲਦੇ ਦੇਖਿਆ ਗਿਆ। ਕੇਜਰੀਵਾਲ ਪਰਿਵਾਰ ਮੰਡੀ ਹਾਊਸ ਕੋਲ 5 ਫਿਰੋਜ਼ਸ਼ਾਹ ਰੋਡ ਸਥਇਤ ਪਾਰਟੀ ਮੈਂਬਰ ਅਸ਼ੋਕ ਮਿੱਤਲ ਦੇ ਅਧਿਕਾਰਤ ਘਰ ਲਈ ਰਵਾਨਾ ਹੋਏ।
ਮਿੱਤਲ ਪੰਜਾਬ ਤੋਂ ਰਾਜ ਸਭਾ ਸੰਸਦ ਮੈਂਬਰ ਹਨ ਅਤੇ ਉਨ੍ਹਾਂ ਨੂੰ ਮੱਧ ਦਿੱਲੀ ਦੇ ਪਤੇ ‘ਤੇ ਬੰਗਲਾ ਅਲਾਟ ਕੀਤਾ ਗਿਆ ਹੈ। ਕੇਜਰੀਵਾਲ ਨੇ ਪਿਛਲੇ ਮਹੀਨੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦਿੰਦੇ ਹੋਏ ਕਿਹਾ ਸੀ ਕਿ ਫਰਵਰੀ ‘ਚ ਹੋਣ ਵਾਲੀਆਂ ਚੋਣਾਂ ‘ਚ ਦਿੱਲੀ ਦੀ ਜਨਤਾ ਤੋਂ ‘ਈਮਾਨਦਾਰੀ ਦਾ ਪ੍ਰਮਾਣ ਪੱਤਰ’ ਮਿਲਣ ਤੋਂ ਬਾਅਦ ਹੀ ਉਹ ਮੁੜ ਅਹੁਦਾ ਸੰਭਾਲਣਗੇ।