Thursday, January 9, 2025

Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਪੰਜਾਬ 'ਚ PNB ਬੈਂਕ ATM ਲੁੱਟਣ ਦੀ ਕੋਸ਼ਿਸ਼, CCTV 'ਤੇ ਸਪ੍ਰੇਅ ਮਾਰ...

ਪੰਜਾਬ ‘ਚ PNB ਬੈਂਕ ATM ਲੁੱਟਣ ਦੀ ਕੋਸ਼ਿਸ਼, CCTV ‘ਤੇ ਸਪ੍ਰੇਅ ਮਾਰ ਕੇ ਸਾੜ ਗਏ ATM

 

 

ਦੀਨਾਨਗਰ – ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਪਿੰਡ ਭਟੋਆ ਵਿਖੇ ਚੋਰਾਂ ਵੱਲੋਂ ਬੱਸ ਸਟੈਂਡ ਦੇ ਕੋਲ ਸਥਿਤ ਪੰਜਾਬ ਨੈਸ਼ਨਲ ਬੈਂਕ ਦੇ ATM ਨੂੰ ਗੈਸ ਕਟਰ ਨਾਲ ਅੱਗ ਲਗਾ ਕੇ ਕੱਟ ਕੇ ਲੁੱਟਣ ਦੀ ਕੋਸ਼ਿਸ਼ ਕੀਤੀ ਗਈ, ਪਰ ਇਸ ATM ਵਿਚੋਂ ਕੈਸ਼ ਲੁੱਟਣ ਵਿਚ ਚੋਰ ਨਕਾਮ ਰਹੇ ਹਨ। ਇਸ ਸਬੰਧੀ ਭਰੋਸੇਯੋਗ ਸੂਤਰਾਂ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਰਾਤ ਕਰੀਬ 1 ਵਜੇ  ਦੇ ਲਗਭਗ ਇਕ ਨੌਜਵਾਨ ATM ਦੇ ਤਾਲੇ ਤੋੜ ਕੇ ਅੰਦਰ ਵੜਦਾ ਹੈ ਅਤੇ ਉਸ ਵੱਲੋਂ ਪਹਿਲਾਂ ATM ਦੇ ਅੰਦਰ ਲੱਗੇ CCTV ਕੈਮਰਿਆਂ ‘ਤੇ ਸਪਰੇਅ ਮਾਰੀ ਜਾਂਦੀ ਹੈ ਅਤੇ ਸਪਰੇਅ ਮਾਰਨ ਤੋਂ ਉਪਰੰਤ ਉਸ ਵੱਲੋਂ ਗੈਸ ਕਟਰ ਨਾਲ ATM ਨੂੰ ਕੱਟਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਲੁੱਟਣ ਦੀ ਕੋਸ਼ਿਸ਼ ਵਿਚ ਨਾਕਾਮ ਰਹਿਣ ਤੋਂ ਬਾਅਦ ਉਸ ਵੱਲੋਂ ATM ਨੂੰ ਅੱਗ ਲਾ ਦਿੱਤੀ ਜਾਂਦੀ ਹੈ ਪਰ ਫਿਰ ਵੀ ATM ਵਿਚੋਂ ਕੈਸ਼ ਲੁੱਟਣ ਵਿਚ ਨਾਕਾਮ ਰਹਿੰਦਾ ਹੈ।

ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਇਹ ATM ਪਿੰਡ ਭਟੋਆ ਦੇ ਬੱਸ ਸਟੈਂਡ ਨੇੜੇ ਸਥਿਤ ਹੈ ਅਤੇ ਇਸ ATM ਦੇ ਸ਼ਟਰ ਨੂੰ ਰਾਤ ਸਮੇਂ ਤਾਲੇ ਲਗਾ ਕੇ ਬੰਦ ਕਰ ਦਿੱਤਾ ਜਾਂਦਾ ਹੈ। ਅੱਜ ਸਵੇਰੇ ਜਦੋਂ ਨੇੜਲੇ ਘਰ ਵਾਲੇ ਲੋਕ ਉੱਠੇ ਤਾਂ ਉਨ੍ਹਾਂ ਏਟੀਐਮ ਦੇ ਤਾਲੇ ਟੁੱਟੇ ਹੋਏ ਵੇਖੇ ਅਤੇ ਏਟੀਐਮ ਦਾ ਸ਼ਟਰ ਵੀ ਚੁੱਕਿਆ ਹੋਇਆ ਸੀ। ਅਤੇ ATM ਮਸ਼ੀਨ ਨੂੰ ਪੂਰੀ ਤਰ੍ਹਾਂ ਅੱਗ ਲਗਾਈ ਹੋਈ ਸੀ। ਉਨ੍ਹਾਂ ਵੱਲੋਂ ਇਸ ਸਬੰਧੀ ਤੁਰੰਤ ਪਿੰਡ ਦੇ ਸਰਪੰਚ ਨੂੰ ਸੂਚਿਤ ਕੀਤਾ ਅਤੇ ਸਰਪੰਚ ਵੱਲੋਂ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਗਿਆ।

ਪੁਲਸ ਵੱਲੋਂ ਮੌਕੇ ‘ਤੇ ਪਹੁੰਚ ਕੇ ਸਾਰੀ ਘਟਨਾ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਉਧਰ ਇਸ ਸਬੰਧੀ ਜਦ ਏ.ਐੱਸ.ਪੀ. ਦੀਨਾਨਗਰ ਦਿਲਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮੌਕੇ ‘ਤੇ ਪਹੁੰਚ ਕੇ ਸਾਰੀ ਘਟਨਾ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਅਤੇ ਜੋ ਪਿੰਡ ਦੇ ਆਲੇ-ਦੁਆਲੇ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ, ਉਨ੍ਹਾਂ ਨੂੰ ਖੰਗਾਲਿਆ ਜਾ ਰਿਹਾ ਹੈ। ਚੋਰ ATM ਵਿੱਚੋਂ ਕੈਸ਼ ਲੁੱਟਣ ਵਿਚ ਨਕਾਮ ਰਹੇ ਹਨ।