Tuesday, July 22, 2025

Become a member

Get the best offers and updates relating to Liberty Case News.

― Advertisement ―

spot_img
spot_img
HomeBig Newsਖਾਸ ਮੁਹਿੰਮ ਹੇਠ 56.26% ਆਂਗਨਵਾੜੀ ਵਰਕਰਾਂ ਅਤੇ 46.15% ਆਂਗਨਵਾੜੀ ਹੈਲਪਰਾਂ ਨੂੰ ਜਾਰੀ...

ਖਾਸ ਮੁਹਿੰਮ ਹੇਠ 56.26% ਆਂਗਨਵਾੜੀ ਵਰਕਰਾਂ ਅਤੇ 46.15% ਆਂਗਨਵਾੜੀ ਹੈਲਪਰਾਂ ਨੂੰ ਜਾਰੀ ਹੋਏ ਆਯੁਸ਼ਮਾਨ ਕਾਰਡ : ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਲਾਭਪਾਤਰੀਆਂ ਨੂੰ ਵਧਾਈ

ਚੰਡੀਗੜ੍ਹ, 23 ਅਪ੍ਰੈਲ :

ਫਰੰਟਲਾਈਨ ਵਰਕਰਾਂ ਨੂੰ ਸਿਹਤ ਸਹੂਲਤਾਂ ਯਕੀਨੀ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਪੰਜਾਬ ਦੀ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਦੱਸਿਆ ਕਿ ਵਿਭਾਗ ਵੱਲੋਂ ਚਲਾਈ ਗਈ ਖਾਸ ਮੁਹਿੰਮ ਹੇਠ ਸੂਬੇ ਦੇ 56.26% ਆਂਗਨਵਾੜੀ ਵਰਕਰਾਂ ਅਤੇ 46.15% ਆਂਗਨਵਾੜੀ ਹੈਲਪਰਾਂ ਨੂੰ ਆਯੁਸ਼ਮਾਨ ਹੈਲਥ ਕਾਰਡ ਜਾਰੀ ਹੋ ਚੁੱਕੇ ਹਨ।

ਡਾ. ਬਲਜੀਤ ਕੌਰ ਨੇ ਕਿਹਾ ਕਿ ਇਹ ਮੰਗ ਬਹੁਤ ਸਮੇਂ ਤੋਂ ਲੰਬਿਤ ਸੀ, ਜਿਸਨੂੰ ਪੂਰਾ ਕਰਨਾ ਵਿਭਾਗ ਦੀ ਪਹਿਲ ਰਹੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 99% ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਦੀ eKYC ਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ, ਜਿਸ ਕਾਰਨ ਬਾਕੀ ਰਹਿ ਗਏ ਕਾਰਡ ਵੀ ਜਲਦ ਜਾਰੀ ਕਰਵਾਏ ਜਾਣਗੇ।

ਲਾਭਪਾਤਰੀਆਂ ਨੂੰ ਵਧਾਈ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਆਯੁਸ਼ਮਾਨ ਭਾਰਤ ਯੋਜਨਾ ਅਧੀਨ ਹਰੇਕ ਕਾਰਡ ਹੋਲਡਰ ਨੂੰ ਦੇਸ਼ ਭਰ ਦੇ ਪੈਨਲਬੱਧ ਹਸਪਤਾਲਾਂ ਵਿੱਚ ਸਾਲਾਨਾ ₹5 ਲੱਖ ਤੱਕ ਮੁਫ਼ਤ ਇਲਾਜ ਦੀ ਸਹੂਲਤ ਮਿਲੇਗੀ।

ਡਾ. ਬਲਜੀਤ ਕੌਰ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਲੋਕ-ਭਲਾਈ ਲਈ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਸੂਬਾ ਸਰਕਾਰ ਹਰ ਵਰਗ ਦੀ ਭਲਾਈ ਅਤੇ ਰੰਗਲਾ ਪੰਜਾਬ ਬਣਾਉਣ ਦੀ ਦਿਸ਼ਾ ਵਿੱਚ ਲਗਾਤਾਰ ਕੰਮ ਕਰ ਰਹੀ ਹੈ।