ਨਵੀਂ ਦਿੱਲੀ- ਬੁਲਗਾਰੀਆ ਦੇ ਦ੍ਰਿਸ਼ਟੀਹੀਣ ਭਵਿੱਖ ਦੱਸਣ ਵਾਲੇ ਬਾਬਾ ਵੇਂਗਾ ਦਾ ਕਹਿਣਾ ਹੈ ਕਿ ਆਉਣ ਵਾਲੇ ਸਾਲਾਂ ’ਚ ਸੋਨੇ (ਗੋਲਡ) ਦੀਆਂ ਕੀਮਤਾਂ ’ਚ ਇਕ ਵੱਡਾ ਉਛਾਲ ਆ ਸਕਦਾ ਹੈ । ਉਨ੍ਹਾਂ ਦਾ ਅੰਦਾਜ਼ਾ ਹੈ ਕਿ 2026 ’ਚ ਗਲੋਬਲ ਆਰਥਿਕ ਸੰਕਟ, ਬੈਂਕਿੰਗ ਪ੍ਰਣਾਲੀ ’ਚ ਪ੍ਰੇਸ਼ਾਨੀ ਜਾਂ ‘ਨਕਦੀ ਸੰਕਟ’ ਵਰਗੀ ਸਥਿਤੀ ਆ ਸਕਦੀ ਹੈ ਅਤੇ ਇਸ ਦੌਰਾਨ ਸੋਨੇ ਦੀਆਂ ਕੀਮਤਾਂ 25 ਤੋਂ 40 ਫੀਸਦੀ ਤੱਕ ਵੱਧ ਸਕਦੀਆਂ ਹਨ। ਭਾਰਤ ’ਚ ਇਸ ਭਵਿੱਖਵਾਣੀ ਨੂੰ ਪ੍ਰਮੁੱਖਤਾ ਮਿਲੀ ਹੈ ਕਿਉਂਕਿ ਅੱਜਕਲ ਸੋਨੇ ਦੀਆਂ ਕੀਮਤਾਂ ਵੱਧ ਰਹੀਆਂ ਹਨ ਅਤੇ ਨਿਵੇਸ਼ਕ ਇਸ ਨੂੰ ਸੁਰੱਖਿਅਤ ਸਹਾਰਾ ਬਦਲ ਦੇ ਰੂਪ ’ਚ ਵੇਖ ਰਹੇ ਹਨ।
ਉਨ੍ਹਾਂ ਦੀਆਂ ਕਈ ਸਾਰੀਆਂ ਭਵਿੱਖਵਾਣੀਆਂ ਸੱਚ ਸਾਬਤ ਹੋਈਆਂ ਹਨ। ਅਮਰੀਕਾ ’ਚ ਹੋਏ 9/11 ਅੱਤਵਾਦੀ ਹਮਲੇ, 2025 ’ਚ ਮਿਆਂਮਾਰ ’ਚ ਭੂਚਾਲ, ਰਾਜਕੁਮਾਰੀ ਡਾਇਨਾ ਦੀ ਮੌਤ ਦੀ ਤਰੀਕ ਵਰਗੀਆਂ ਘਟਨਾਵਾਂ ਨੂੰ ਲੈ ਕੇ ਉਨ੍ਹਾਂ ਨੇ ਕਈ ਵੱਡੀਆਂ ਭਵਿੱਖਵਾਣੀਆਂ ਕੀਤੀਆਂ ਸਨ, ਜੋ ਸੱਚ ਸਾਬਤ ਹੋਈਆਂ ਹਨ। ਬੀਤੇ ਕੁਝ ਸਮੇਂ ਤੋਂ ਸੋਨੇ ਦੀ ਕੀਮਤ ਦੇ ਰਿਕਾਰਡ ਆਲ ਟਾਈਮ ਹਾਈ ’ਤੇ ਪੁੱਜਣ ਅਤੇ ਅਚਾਨਕ ਇਸ ਦੀ ਕੀਮਤ ਘੱਟ ਹੋਣ ਨਾਲ ਲੋਕ ਇਸ ’ਚ ਨਿਵੇਸ਼ ਨੂੰ ਲੈ ਕੇ ਚਿੰਤਤ ਹਨ। ਸੋਨਾ ਲੰਬੇ ਸਮੇਂ ਤੋਂ ਸੁਰੱਖਿਆ ਦਾ ਆਧਾਰ ਮੰਨਿਆ ਜਾਂਦਾ ਹੈ ਪਰ ਇਸ ਦੀ ਕੀਮਤ ’ਚ ਹਾਲ ਦੇ ਦਿਨਾਂ ’ਚ ਉਤਰਾਅ-ਚੜ੍ਹਾਅ ਨੇ ਲੋਕਾਂ ਨੂੰ ਚਿੰਤਾ ’ਚ ਪਾ ਦਿੱਤਾ ਹੈ। ਹਾਲ ਹੀ ’ਚ ਮਲਟੀ ਕਮੋਡਿਟੀ ਐਕਸਚੇਂਜ ਆਫ ਇੰਡੀਆ (ਐੱਮ. ਸੀ. ਐਕਸ.) ’ਤੇ ਸੋਨੇ ਦੀ ਕੀਮਤ 1 ਲੱਖ ਰੁਪਏ ਪ੍ਰਤੀ 10 ਗ੍ਰਾਮ ਦੇ ਲੈਵਲ ਨੂੰ ਛੂਹ ਗਈ। ਇਸ ਨਾਲ ਨਿਵੇਸ਼ਕਾਂ ’ਚ ਹੜਕੰਪ ਮੱਚ ਗਿਆ। ਹੁਣ ਸਵਾਲ ਇਹ ਹੈ ਕਿ ਸਾਲ 2026 ’ਚ ਸੋਨੇ ਦੀਆਂ ਕੀਮਤਾਂ ਵਧਣਗੀਆਂ ਜਾਂ ਘਟਣਗੀਆਂ?

