Thursday, March 20, 2025

Become a member

Get the best offers and updates relating to Liberty Case News.

― Advertisement ―

spot_img
spot_img
HomePunjabਕੈਨੇਡਾ ਤੋਂ ਆਈ ਬੁਰੀ ਖ਼ਬਰ ਨੇ ਪਵਾਏ ਵੈਣ, ਦਿਲ ਦਾ ਦੌਰਾ ਪੈਣ...

ਕੈਨੇਡਾ ਤੋਂ ਆਈ ਬੁਰੀ ਖ਼ਬਰ ਨੇ ਪਵਾਏ ਵੈਣ, ਦਿਲ ਦਾ ਦੌਰਾ ਪੈਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ

 

ਭਗਤਾ ਭਾਈ  : ਰੋਜ਼ੀ ਰੋਟੀ ਦੀ ਭਾਲ ਲਈ ਪਰਦੇਸ ਗਏ ਨੌਜਵਾਨ ਦੀ ਮੌਤ ਦੀ ਬੁਰੀ ਖ਼ਬਰ ਨੇ ਘਰ ‘ਚ ਵੈਣ ਪੁਆ ਦਿੱਤੇ। ਜਾਣਕਾਰੀ ਮੁਤਾਬਕ ਕਸਬਾ ਭਗਤਾ ਭਾਈ ਦੇ ਰਹਿਣ ਵਾਲੇ ਨੌਜਵਾਨ ਕਮਲਦੀਪ ਸਿੰਘ (29) ਦੀ ਬੀਤੀ ਰਾਤ ਕੈਨੇਡਾ ਦੇ ਸਰੀ ਸ਼ਹਿਰ ’ਚ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੇ ਪਿਤਾ ਸੁਖਮੰਦਰ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਦੇ ਪੁੱਤਰ ਕਮਲਦੀਪ ਸਿੰਘ ਦਾ ਵਿਆਹ ਸਾਲ 2018 ‘ਚ ਬਰਨਾਲਾ ਦੀ ਜਸਪ੍ਰੀਤ ਕੌਰ ਨਾਲ ਹੋਇਆ ਸੀ।

ਉਚੇਰੀ ਸਿੱਖਿਆ ਅਤੇ ਬਿਹਤਰ ਜ਼ਿੰਦਗੀ ਦੀ ਭਾਲ ’ਚ ਇਹ ਜੋੜਾ ਕੈਨੇਡਾ ਚਲਾ ਗਿਆ ਪਰ ਜਾਣ ਵੇਲੇ ਇਸ ਜੋੜੇ ਨੂੰ ਨਹੀਂ ਸੀ ਪਤਾ ਕਿ ਵਿਦੇਸ਼ ’ਚ ਹੋਣੀ ਉਨ੍ਹਾਂ ਦੀਆਂ ਖੁਸ਼ੀਆਂ ਖੋਹਣ ਲਈ ਤਿਆਰ ਬੈਠੀ ਹੈ। ਸੁਖਮੰਦਰ ਸਿੰਘ ਨੇ ਦੱਸਿਆ ਕਿ ਹਰ ਰੋਜ਼ ਵਾਂਗ ਉਸ ਦਾ ਪੁੱਤਰ-ਨੂੰਹ ਰਾਤ ਨੂੰ ਖਾਣਾ ਖਾ ਕੇ ਸੌਂ ਗਏ ਪਰ ਜਦੋਂ ਅਗਲੇ ਦਿਨ ਸਵੇਰੇ ਜਸਪ੍ਰੀਤ ਕੌਰ ਨੇ ਆਪਣੇ ਪਤੀ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਨਾ ਉੱਠਿਆ।

ਜਸਪ੍ਰੀਤ ਕੌਰ ਵੱਲੋਂ ਹੋਰਨਾਂ ਸਾਥੀਆਂ ਦੀ ਮਦਦ ਨਾਲ ਕਮਲਦੀਪ ਸਿੰਘ ਨੂੰ ਸਰੀ ਦੇ ਹਸਪਤਾਲ ’ਚ ਲਿਜਾਇਆ ਗਿਆ, ਜਿੱਥੇ ਕਿ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਨੌਜਵਾਨ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਇਲਾਕੇ ਭਰ ’ਚ ਸੋਗ ਦੀ ਲਹਿਰ ਦੌੜ ਗਈ। ਜ਼ਿਕਰਯੋਗ ਹੈ ਕਿ ਇਸੇ ਸਾਲ ਜਨਵਰੀ ’ਚ ਹੀ ਭਗਤਾ ਭਾਈ ਵਾਸੀ ਸੁਮੀਤ ਅਹੂਜਾ ਉਰਫ਼ ਚੰਦਨ ਦੀ ਵੀ ਕੈਨੇਡਾ ਵਿਖੇ ਦੌਰਾ ਪੈਣ ਨਾਲ ਮੌਤ ਹੋ ਗਈ ਸੀ।