Monday, July 21, 2025

Become a member

Get the best offers and updates relating to Liberty Case News.

― Advertisement ―

spot_img
spot_img
HomeDuniyaਮੈਲਬੌਰਨ 'ਚ ਹੋਏ ਬੈਂਚ ਪ੍ਰੈਸ ਮੁਕਾਬਲੇ, ਪੰਜਾਬੀ ਨੌਜਵਾਨ ਨੇ ਜਿੱਤਿਆ ਸੋਨ ਤਗਮਾ

ਮੈਲਬੌਰਨ ‘ਚ ਹੋਏ ਬੈਂਚ ਪ੍ਰੈਸ ਮੁਕਾਬਲੇ, ਪੰਜਾਬੀ ਨੌਜਵਾਨ ਨੇ ਜਿੱਤਿਆ ਸੋਨ ਤਗਮਾ

 

ਮੈਲਬੌਰਨ– ਮੈਲਬੌਰਨ ਵਿੱਚ ਵਰਲਡ ਪਾਵਰ ਲਿਫਟਿੰਗ ਐਸੋਸੀਏਸ਼ਨ ਵਲੋਂ ਬੀਤੇ ਦਿਨੀ ਕਰਵਾਏ ਗਏ ਬੈਂਚ ਪ੍ਰੈਸ ਮੁਕਾਬਲਿਆਂ ਵਿੱਚ ਪੰਜਾਬੀ ਨੌਜਵਾਨ ਤੇਜਬੀਰ ਸਿੰਘ ਰਾਣਾ ਰੌਕ ਨੇ ਆਪਣੀ ਮਿਹਨਤ ਦੇ ਦਮ ‘ਤੇ ਸੋਨ ਤਗਮਾ ਹਾਸਿਲ ਕੀਤਾ ਹੈ। ਵੱਖ-ਵੱਖ ਦੇਸ਼ਾਂ ਤੋਂ ਆਏ ਪ੍ਰਤੀਯੋਗੀਆਂ ਨੂੰ ਪਛਾੜਦੇ ਹੋਏ ਤੇਜਬੀਰ ਸਿੰਘ ਨੇ ਚੈਂਪੀਅਨਸ਼ਿਪ ਦੀ ਮਾਸਟਰ ਸ਼੍ਰੇਣੀ ਵਿੱਚ ਹੋਏ ਇਸ ਮੁਕਾਬਲੇ ਦੌਰਾਨ ਤਗਮਾ ਜਿੱਤ ਕੇ ਸਮੁੱਚੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ।

ਭਾਰਤ ਸਰਕਾਰ ਵੱਲੋਂ ਇਸ ਮੁਕਾਬਲੇ ਲਈ ਤੇਜਬੀਰ ਸਿੰਘ ਦੀ ਚੋਣ ਕੀਤੀ ਗਈ ਸੀ ਜਿਸ ਤਹਿਤ ਇਸ ਨੌਜਵਾਨ ਨੇ ਪੰਜਾਬ ਤੋਂ ਆ ਕੇ ਚੈਂਪੀਅਨਸ਼ਿਪ ਜਿੱਤ ਕੇ ਜੇਤੂ ਤਗਮਾ ਦੇਸ਼ ਦੀ ਝੋਲੀ ਪਾਇਆ। ਪੰਜਾਬ ਦੇ ਜ਼ਿਲਾ ਅੰਮ੍ਰਿਤਸਰ ਦੇ ਰਹਿਣ ਵਾਲੇ ਇਸ ਨੌਜਵਾਨ ਨੇ ਇਸ ਮੌਕੇ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਉਹ ਆਪਣੀ ਮਿਹਨਤ ਜਾਰੀ ਰੱਖਣਗੇ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਮੈਡਲ ਜਿੱਤ ਕੇ ਦੇਸ਼ ਦੀ ਝੋਲੀ ਪਾਉਣਗੇ। ਰਾਣਾ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਉਹ ਨਸ਼ਿਆਂ ਤੋਂ ਦੂਰ ਰਹਿਣ ਅਤੇ ਆਪਣੀ ਮਿਹਨਤ ਅਤੇ ਲਗਨ ਨਾਲ ਖੇਡਾਂ ਵਿੱਚ ਨਾਮ ਚਮਕਾਉਣ। ਤੇਜਬੀਰ ਸਿੰਘ ਨੇ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਮਿਹਨਤੀ ਖਿਡਾਰੀਆਂ ਦੀ ਬਾਂਹ ਫੜਨ। ਇਸ ਸੋਨ ਤਗਮੇ ਲਈ ਤੇਜਬੀਰ ਸਿੰਘ ਨੇ ਅੰਤਰਰਾਸ਼ਟਰੀ ਪਾਵਰ ਲਿਫਟਰ ਖਿਡਾਰੀ ਅਜੇ ਗੋਗਨਾ ਭੁਲੱਥ ਦਾ ਖਾਸ ਧੰਨਵਾਦ ਕੀਤਾ ਹੈ। ਇਸ ਸੋਨ ਤਗਮਾ ਜਿੱਤਣ ਕਰਕੇ ਇਸ ਨੌਜਵਾਨ ਨੂੰ ਚਾਰ ਚੁਫੇਰਿਓ ਵਧਾਈਆਂ ਮਿਲ ਰਹੀਆਂ ਹਨ।