Become a member

Get the best offers and updates relating to Liberty Case News.

― Advertisement ―

spot_img
spot_img
HomePunjabਪੰਜਾਬ 'ਚ ਵੱਡਾ ਹਾਦਸਾ: 30 ਝੁੱਗੀਆਂ ਨੂੰ ਲੱਗੀ ਭਿਆਨਕ ਅੱਗ

ਪੰਜਾਬ ‘ਚ ਵੱਡਾ ਹਾਦਸਾ: 30 ਝੁੱਗੀਆਂ ਨੂੰ ਲੱਗੀ ਭਿਆਨਕ ਅੱਗ

 

ਕਪੂਰਥਲਾ- ਸੁਲਤਾਨਪੁਰ ਲੋਧੀ ਜੀ. ਟੀ. ਰੋਡ ਤੇ ਦਾਣਾ ਮੰਡੀ ਖੈੜਾ ਮੰਦਰ ਦੇ ਸਾਹਮਣੇ ਪ੍ਰਵਾਸੀ ਮਜ਼ਦੂਰਾਂ ਵੱਲੋਂ ਆਪਣਾ ਰੈਣ ਬਸੇਰਾ ਕਰਨ ਲਈ ਬਣਾਈਆਂ ਗਈਆਂ ਝੁੱਗੀਆਂ ਝੋਂਪੜੀਆਂ ਨੂੰ ਅਚਾਨਕ ਅੱਗ ਲੱਗਣ ਨਾਲ ਲਗਭਗ 30 ਦੇ ਕਰੀਬ ਝੁੱਗੀਆਂ ਸੜ ਗਈਆਂ। ਝੁੱਗੀਆਂ ਵਿਚ ਪਿਆ ਪ੍ਰਵਾਸੀ ਮਜ਼ਦੂਰਾਂ ਦਾ ਸਾਮਾਨ ਅਤੇ ਨਗਦੀ ਵੀ ਸੜ ਕੇ ਸੁਆਹ ਹੋ ਗਈ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਵੱਖ-ਵੱਖ ਪ੍ਰਵਾਸੀ ਮਜ਼ਦੂਰਾਂ ਨੇ ਦੱਸਿਆ ਕਿ ਵੇਖਦੇ ਹੀ ਵੇਖਦੇ ਸਾਡੀਆਂ ਅੱਖਾਂ ਦੇ ਸਾਹਮਣੇ ਝੁੱਗੀਆਂ ‘ਤੋਂ ਲੰਘਦੀ 11000 ਵੋਲਟ ਪਾਵਰ ਲਾਈਨ ਇਕ ਖੰਭੇ ਕੋਲੋਂ ਸਪਾਰਕਿੰਗ ਹੋਣ ਕਾਰਨ ਝੁੱਗੀਆਂ ਨੂੰ ਅੱਗ ਲੱਗ ਗਈ ।

ਉਨ੍ਹਾਂ ਦੱਸਿਆ ਅੱਗ ਅਚਾਨਕ ਇੰਨੀ ਵੱਧ ਗਈ ਕਿ ਉਹ ਕੰਨਟ੍ਰੋਲ ਤੋਂ ਬਾਹਰ ਹੋ ਗਈ। ਇਸ ਦੌਰਾਨ ਝੁਗੀਆਂ ਵਿਚੋਂ ਪ੍ਰਵਾਸੀ ਮਜ਼ਦੂਰਾਂ ਨੇ ਤਾਂ ਖੁਦ ਭਾਵੇਂ ਭੱਜ ਕੇ ਆਪਣੀ ਜਾਨ ਬਚਾ ਲਈ ਪਰ ਝੁੱਗੀਆਂ ਵਿਚ ਪਿਆ ਸਾਮਾਨ ਅਤੇ ਨਗਦੀ ਸੜ ਕੇ ਸਵਾਹ ਹੋ ਗਿਆ। ਫਾਇਰ ਅਫ਼ਸਰ ਗੁਰਪ੍ਰੀਤ ਸਿੰਘ ਨੇ ਸ਼ਨੀਵਾਰ ਦੁਪਹਿਰ 3 ਵਜੇ ਦੇ ਕਰੀਬ ਦੱਸਿਆ ਕਿ ਅੱਗ ‘ਤੇ ਕਾਬੂ ਪਾਊਣ ਲਈ ਕਪੂਰਥਲਾ, ਸੁਲਤਾਨਪੁਰ ਲੋਧੀ, ਆਰ.ਸੀ.ਐਫ. ਤੇ ਕਰਤਾਰਪੁਰ ਤੋਂ ਚਾਰ ਗੱਡੀਆਂ ਆਈਆਂ ਸਨ, ਜਿਨ੍ਹਾਂ ਨੇ ਅੱਗ ‘ਤੇ ਕਾਬੂ ਪਾ ਲਿਆ ਹੈ ।

Latest Articel

ਲੁਧਿਆਣਾ ‘ਚ ਕਾਂਗਰਸ ਦੀ ਅੰਦਰੂਨੀ ਫੁੱਟ ਜੱਗ ਜਾਹਰ, ਰਾਜਾ ਵੜਿੰਗ ਭਾਰਤ ਭੂਸ਼ਣ ਆਸ਼ੂ ਦੇ...

0
  ਲੁਧਿਆਣਾ, 5 ਅਪ੍ਰੈਲ — ਲੁਧਿਆਣਾ ਵਿੱਚ ਪੰਜਾਬ ਕਾਂਗਰਸ ਦੀ ਅੰਦਰੂਨੀ ਫੁੱਟ ਜੱਗ ਜਾਹਰ ਹੋ ਗਈ ਹੈ। ਸੂਤਰਾਂ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਵਿੱਚ ਦੱਸਿਆ ਜਾ...

ਸਰਪੰਚਾਂ, ਨੰਬਰਦਾਰਾਂ ਤੇ ਕੌਂਸਲਰਾਂ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਸਖ਼ਤ ਹੁਕਮ ਜਾਰੀ

0
  ਚੰਡੀਗੜ੍ਹ : ਪੰਜਾਬ ਦੇ ਸੁਚੱਜਾ ਪ੍ਰਸ਼ਾਸਨ ਅਤੇ ਸੂਚਨਾ ਤਕਨੀਕ ਮੰਤਰੀ ਅਮਨ ਅਰੋੜਾ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਅਪ੍ਰੈਲ 2025 ਦੇ ਆਖ਼ੀਰ ਤੱਕ ਸਾਰੇ ਸਰਪੰਚਾਂ,...

ਕੈਨੇਡਾ ਵੱਡੀ ‘ਚ ਵਾਰਦਾਤ ; ਭਾਰਤੀ ਨਾਗਰਿਕ ਦਾ ਚਾਕੂ ਮਾਰ-ਮਾਰ ਕਰ’ਤਾ ਕਤਲ

0
  ਇੰਟਰਨੈਸ਼ਨਲ - ਕੈਨੇਡਾ ਤੋਂ ਇਕ ਸਨਸਨੀਖੇਜ਼ ਖ਼ਬਰ ਪ੍ਰਾਪਤ ਹੋਈ ਹੈ, ਜਿੱਥੇ ਇਕ ਭਾਰਤੀ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇਸ...

ਸ਼੍ਰੀਲੰਕਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਮਿੱਤਰ ਵਿਭੂਸ਼ਣ ਪੁਰਸਕਾਰ ਕੀਤਾ ਪ੍ਰਦਾਨ

0
    ਕੋਲੰਬੋ  - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ਼ਨੀਵਾਰ ਨੂੰ ਸ਼੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾ ਕੁਮਾਰਾ ਦਿਸਾਨਾਯਕੇ ਨੇ ਦੁਵੱਲੇ ਸਬੰਧਾਂ ਨੂੰ ਉਤਸ਼ਾਹਿਤ ਕਰਨ ਵਿੱਚ ਉਨ੍ਹਾਂ ਦੀ...

3 ਭੈਣਾਂ ਦੇ ਇਕਲੌਤੇ ਭਰਾ ਦੀ ਨਹਿਰ ‘ਚ ਮਿਲੀ ਲਾਸ਼

0
  ਭਿੱਖੀਵਿੰਡ- ਬੀਤੀ ਦੋ ਅਪ੍ਰੈਲ ਵਾਲੇ ਦਿਨ ਤਰਨਤਾਰਨ ਜ਼ਿਲ੍ਹੇ ਅਧੀਨ ਆਉਂਦੇ ਪਿੰਡ ਮਾੜੀ ਗੌੜ ਸਿੰਘ ਦੇ ਨੌ ਸਾਲਾ ਬੱਚਾ ਗੁਰਪਿਆਰ ਸਿੰਘ ਪੁੱਤਰ ਗੁਰਮੁਖ ਸਿੰਘ ਵਾਸੀ...