Monday, March 31, 2025

Become a member

Get the best offers and updates relating to Liberty Case News.

― Advertisement ―

spot_img
spot_img
HomePunjabED ਦੀ ਵੱਡੀ ਕਾਰਵਾਈ, ਜਲੰਧਰ 'ਚ ਸਾਬਕਾ ਡਿਪਟੀ ਪੋਸਟਮਾਸਟਰ ਦੀ ਜਾਇਦਾਦ ਜ਼ਬਤ

ED ਦੀ ਵੱਡੀ ਕਾਰਵਾਈ, ਜਲੰਧਰ ‘ਚ ਸਾਬਕਾ ਡਿਪਟੀ ਪੋਸਟਮਾਸਟਰ ਦੀ ਜਾਇਦਾਦ ਜ਼ਬਤ

 

ਜਲੰਧਰ – ਜਲੰਧਰ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਦਰਅਸਲ ਜਲੰਧਰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸਾਬਕਾ ਡਿਪਟੀ ਪੋਸਟਮਾਸਟਰ (ਦਖਣੀ ਗੇਟ ਨਕੋਦਰ ਸਬ ਆਫਿਸ) ਸੰਜੀਵ ਕੁਮਾਰ ਦੀ 42 ਲੱਖ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਜ਼ਬਤ ਕੀਤੀ ਹੈ। ਇਸ ਦੀ ਜਾਣਕਾਰੀ ਜਲੰਧਰ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਐਕਸ (ਟਵਿੱਟਰ) ਜ਼ਰੀਏ ਸਾਂਝੀ ਕੀਤੀ ਗਈ ਹੈ।  ਜਲੰਧਰ ਇਨਫੋਰਸਮੈਂਟ ਡਾਇਰੈਕਟੋਰੇਟ ਜਾਣਕਾਰੀ ਦਿੰਦੇ ਦੱਸਿਆ ਕਿ ਸੰਜੀਵ ਕੁਮਾਰ ਵਿਰੁੱਧ ਵਿੱਤੀ ਧੋਖਾਧੜੀ ਦੇ ਇਕ ਮਾਮਲੇ ਵਿੱਚ ਜਾਂਚ ਚੱਲ ਰਹੀ ਹੈ। ਇਹ ਕਾਰਵਾਈ ਸੰਜੀਵ ਵਿਰੁੱਧ ਪੀ. ਐੱਮ. ਐੱਲ. ਏ. 002 ਦੇ ਤਹਿਤ ਕੀਤੀ ਗਈ ਸੀ।

ਸੰਜੀਵ ‘ਤੇ 2014 ਅਤੇ 2017 ਦੇ ਵਿਚਕਾਰ ਨਕੋਦਰ ਅਤੇ ਰੁੜਕਾ ਕਲਾਂ ਵਿਖੇ ਆਪਣੀ ਤਾਇਨਾਤੀ ਦੌਰਾਨ ਸਬ-ਪੋਸਟਮਾਸਟਰ ਵਜੋਂ ਆਪਣੇ ਸਰਕਾਰੀ ਅਹੁਦੇ ਦੀ ਦੁਰਵਰਤੋਂ ਕਰਕੇ ਜਾਅਲਸਾਜ਼ੀ ਕਰਨ ਅਤੇ ਸਰਕਾਰੀ ਫੰਡਾਂ ਦਾ ਗਬਨ ਕਰਨ ਦੇ ਦੋਸ਼ ਲਗਾਏ ਗਏ ਹਨ। ਇਹ ਮਾਮਲਾ ਕਪੂਰਥਲਾ ਡਾਕਘਰ ਦੇ ਸੁਪਰਡੈਂਟ ਦਿਲਬਾਗ ਸਿੰਘ ਸੂਰੀ ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ ਸੀ।

ਮਿਲੀ ਜਾਣਕਾਰੀ ਮੁਤਾਬਕ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ) ਦੀ ਮੋਹਾਲੀ ਅਦਾਲਤ ਨੇ 8.50 ਕਰੋੜ ਰੁਪਏ ਦੇ ਗਬਨ ਦੇ ਮੁਲਜ਼ਮ ਸਾਬਕਾ ਸਬ-ਪੋਸਟਮਾਸਟਰ ਨੂੰ 5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਜਲੰਧਰ ਨਿਵਾਸੀ ਸੰਜੀਵ ਕੁਮਾਰ ‘ਤੇ 15.40 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।