Saturday, July 19, 2025

Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਹਿਮਾਚਲ ਪੁਲਸ ਦੀ ਵੱਡੀ ਕਾਰਵਾਈ ; ਪੰਜਾਬੀ ਸਂਣੇ ਦੋ ਨੌਜਵਾਨ ਨੂੰ ਚਿੱਟੇ...

ਹਿਮਾਚਲ ਪੁਲਸ ਦੀ ਵੱਡੀ ਕਾਰਵਾਈ ; ਪੰਜਾਬੀ ਸਂਣੇ ਦੋ ਨੌਜਵਾਨ ਨੂੰ ਚਿੱਟੇ (ਹੈਰੋਇਨ) ਸਮੇਤ ਕੀਤਾ ਗ੍ਰਿਫ਼ਤਾਰ

ਨੈਸ਼ਨਲ : ਪੁਲਸ ਜ਼ਿਲ੍ਹਾ ਡੇਹਰਾ ਦੇ ਸੰਸਾਰਪੁਰ ਟੈਰੇਸ ਥਾਣਾ ਖੇਤਰ ‘ਚ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੇ ਹਿੱਸੇ ਵਜੋਂ ਪੁਲਸ ਨੇ ਦੋ ਨੌਜਵਾਨਾਂ ਨੂੰ 3.58 ਗ੍ਰਾਮ ਚਿੱਟਾ (ਹੈਰੋਇਨ) ਸਮੇਤ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ 1 ਮਈ ਨੂੰ ਪੁਲਸ ਚੌਕੀ ਤੋਂ ਥਾਣੇ ਦਾ ਦਰਜਾ ਮਿਲਣ ਤੋਂ ਬਾਅਦ ਇਹ ਨਸ਼ਾ ਤਸਕਰੀ ਦਾ ਪਹਿਲਾ ਮਾਮਲਾ ਹੈ। ਇਸ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਡੀਐੱਸਪੀ ਦਾਦਾਸੀਬਾ ਰਾਜਕੁਮਾਰ ਨੇ ਦੱਸਿਆ ਕਿ ਪੁਲਸ ਸਟੇਸ਼ਨ ਇੰਚਾਰਜ ਸੰਜੇ ਸ਼ਰਮਾ ਦੀ ਅਗਵਾਈ ਵਾਲੀ ਪੁਲਸ ਟੀਮ ਬੀਬੀਐਮਬੀ ਰੋਡ ਤੋਂ ਵਰਕਸ਼ਾਪ ਰੋਡ ਵੱਲ ਨਿਯਮਤ ਗਸ਼ਤ ‘ਤੇ ਸੀ। ਇਸ ਦੌਰਾਨ 2 ਨੌਜਵਾਨਾਂ ਨੂੰ ਇੱਕ ਬਾਈਕ ‘ਤੇ ਆਉਂਦੇ ਦੇਖਿਆ ਗਿਆ, ਪਰ ਪੁਲਸ ਨੂੰ ਦੇਖ ਕੇ ਉਹ ਡਰ ਗਏ ਅਤੇ ਬਾਈਕ ਮੋੜ ਕੇ ਭੱਜਣ ਲੱਗੇ। ਭੱਜਦੇ ਸਮੇਂ ਉਨ੍ਹਾਂ ਨੇ ਰਸਤੇ ‘ਚ ਝਾੜੀਆਂ ਵੱਲ ਕੁਝ ਸੁੱਟ ਦਿੱਤਾ, ਜਿਸ ਨਾਲ ਪੁਲਸ ਨੂੰ ਉਨ੍ਹਾਂ ਦੀ ਗਤੀਵਿਧੀ ‘ਤੇ ਹੋਰ ਸ਼ੱਕ ਹੋ ਗਿਆ।

ਪੁਲਸ ਟੀਮ ਨੇ ਚੌਕਸੀ ਦਿਖਾਈ ਅਤੇ ਪਿੱਛਾ ਕਰ ਕੇ ਦੋਵਾਂ ਨੌਜਵਾਨਾਂ ਨੂੰ ਮੌਕੇ ‘ਤੇ ਹੀ ਫੜ ਲਿਆ। ਝਾੜੀਆਂ ਦੀ ਤਲਾਸ਼ੀ ਲੈਣ ‘ਤੇ ਪੁਲਸ ਨੇ ਉੱਥੋਂ ਚਿੱਟਾ ਬਰਾਮਦ ਕੀਤਾ। ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਦੀ ਪਛਾਣ ਗੌਰਵ ਨਿਵਾਸੀ ਸੰਸਾਰਪੁਰ ਟੈਰੇਸ ਅਤੇ ਪ੍ਰਿੰਸ ਨਿਵਾਸੀ ਤਲਵਾੜਾ (ਜ਼ਿਲ੍ਹਾ ਹੁਸ਼ਿਆਰਪੁਰ, ਪੰਜਾਬ) ਵਜੋਂ ਹੋਈ ਹੈ। ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਗੌਰਵ ਵਿਰੁੱਧ ਪਹਿਲਾਂ ਹੀ ਪੰਜਾਬ ‘ਚ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਹੈ। ਪੁਲਸ ਨੇ ਦੋਵਾਂ ਮੁਲਜ਼ਮਾਂ ਨੂੰ ਹਿਰਾਸਤ ‘ਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀਐੱਸਪੀ ਰਾਜਕੁਮਾਰ ਨੇ ਕਿਹਾ ਕਿ ਪੁਲਸ ਇਲਾਕੇ ‘ਚ ਨਸ਼ਾ ਤਸਕਰਾਂ ‘ਤੇ ਸ਼ਿਕੰਜਾ ਕੱਸਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਨਸ਼ਾ ਤਸਕਰੀ ਵਿੱਚ ਸ਼ਾਮਲ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।