Become a member

Get the best offers and updates relating to Liberty Case News.

― Advertisement ―

spot_img
spot_img
HomeBreaking NewsUS ਦੀ ਵੱਡੀ ਕਾਰਵਾਈ: ਕਾਸਿਮ ਸੁਲੇਮਾਨੀ ਦੇ ਰਿਸ਼ਤੇਦਾਰਾਂ ਸਣੇ ਕਈ ਈਰਾਨੀ ਨਾਗਰਿਕਾਂ...

US ਦੀ ਵੱਡੀ ਕਾਰਵਾਈ: ਕਾਸਿਮ ਸੁਲੇਮਾਨੀ ਦੇ ਰਿਸ਼ਤੇਦਾਰਾਂ ਸਣੇ ਕਈ ਈਰਾਨੀ ਨਾਗਰਿਕਾਂ ਦੇ ਵੀਜ਼ੇ ਤੇ ਗ੍ਰੀਨ ਕਾਰਡ ਰੱਦ

 

 

ਵਾਸ਼ਿੰਗਟਨ : ਈਰਾਨ ਅਤੇ ਅਮਰੀਕਾ ਵਿਚਾਲੇ ਵਧਦੇ ਟਕਰਾਅ ਦੇ ਦਰਮਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਗਵਾਈ ਵਾਲੇ ਪ੍ਰਸ਼ਾਸਨ ਨੇ ਇੱਕ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਪ੍ਰਸ਼ਾਸਨ ਨੇ ਈਰਾਨ ਦੀ ਮੌਜੂਦਾ ਜਾਂ ਸਾਬਕਾ ਸਰਕਾਰ ਨਾਲ ਸਬੰਧ ਰੱਖਣ ਵਾਲੇ ਘੱਟੋ-ਘੱਟ ਚਾਰ ਈਰਾਨੀ ਨਾਗਰਿਕਾਂ ਦੇ ਗ੍ਰੀਨ ਕਾਰਡ ਅਤੇ ਅਮਰੀਕੀ ਵੀਜ਼ੇ ਰੱਦ ਕਰ ਦਿੱਤੇ ਹਨ।

 

ਹਿਰਾਸਤ ‘ਚ ਸੁਲੇਮਾਨੀ ਦੇ ਰਿਸ਼ਤੇਦਾਰ

ਅਮਰੀਕੀ ਵਿਦੇਸ਼ ਵਿਭਾਗ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਮਾਰੇ ਗਏ ਈਰਾਨੀ ਜਨਰਲ ਕਾਸਿਮ ਸੁਲੇਮਾਨੀ ਦੀ ਰਿਸ਼ਤੇਦਾਰ ਹਮੀਦੇਹ ਸੁਲੇਮਾਨੀ ਅਫਸ਼ਾਰ ਅਤੇ ਉਸ ਦੀ ਧੀ ਨੂੰ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ (ICE) ਨੇ ਹਿਰਾਸਤ ਵਿੱਚ ਲੈ ਲਿਆ ਹੈ। ਉਨ੍ਹਾਂ ਦੇ ਗ੍ਰੀਨ ਕਾਰਡ ਰੱਦ ਕੀਤੇ ਜਾਣ ਤੋਂ ਬਾਅਦ ਹੁਣ ਉਨ੍ਹਾਂ ਨੂੰ ਦੇਸ਼ ਨਿਕਾਲਾ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਕਾਸਿਮ ਸੁਲੇਮਾਨੀ, ਜੋ ਕਿ ਕੁਦਸ ਫੋਰਸ ਦੇ ਮੁਖੀ ਸਨ, 2020 ਵਿੱਚ ਇੱਕ ਅਮਰੀਕੀ ਹਵਾਈ ਹਮਲੇ ਵਿੱਚ ਮਾਰੇ ਗਏ ਸਨ

ਸ਼ਾਸਨ ਦੇ ਸਮਰਥਨ ਕਾਰਨ ਹੋਈ ਕਾਰਵਾਈ

ਵਿਦੇਸ਼ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਮੀਡੀਆ ਰਿਪੋਰਟਾਂ ਅਤੇ ਸੋਸ਼ਲ ਮੀਡੀਆ ‘ਤੇ ਕੀਤੀਆਂ ਗਈਆਂ ਟਿੱਪਣੀਆਂ ਤੋਂ ਇਹ ਸਾਬਤ ਹੋਇਆ ਹੈ ਕਿ ਅਫਸ਼ਰ ਈਰਾਨ ਦੇ ਤਾਨਾਸ਼ਾਹ ਅਤੇ ਅੱਤਵਾਦੀ ਸ਼ਾਸਨ ਦੀ ਪੱਖਧਰ ਹੈ। ਇਸ ਤੋਂ ਇਲਾਵਾ ਅਫਸ਼ਾਰ ਦੇ ਪਤੀ ‘ਤੇ ਵੀ ਅਮਰੀਕਾ ਵਿੱਚ ਦਾਖਲ ਹੋਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।