Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਨਸ਼ੇੜੀ ਮਾਪਿਆਂ ਵਲੋਂ ਬੱਚਾ ਵੇਚਣ ਦੇ ਮਾਮਲੇ 'ਚ ਵੱਡਾ ਐਕਸ਼ਨ

ਨਸ਼ੇੜੀ ਮਾਪਿਆਂ ਵਲੋਂ ਬੱਚਾ ਵੇਚਣ ਦੇ ਮਾਮਲੇ ‘ਚ ਵੱਡਾ ਐਕਸ਼ਨ

 

ਬੁਢਲਾਡਾ  : ਨਸ਼ੇ ਦੀ ਪੂਰਤੀ ਲਈ ਪਤੀ-ਪਤਨੀ ਨੇ ਚਿੱਟੇ ਖ਼ਾਤਰ ਆਪਣੇ 6 ਮਹੀਨਿਆਂ ਦਾ ਜਿਗਰ ਦਾ ਟੁਕੜਾ ਵੇਚ ਦਿੱਤਾ ਸੀ। ਬੱਚੇ ਦੀ ਮਾਸੀ ਰੀਤੂ ਵਰਮਾ ਨੇ ਇਸ ਦਾ ਵਿਰੋਧ ਕੀਤਾ ਤਾਂ ਪੁਲਸ ਨੇ ਬੱਚੇ ਦੀ ਤਸਕਰੀ ਕਰਨ ਵਾਲੇ ਦੋਵੇਂ ਮਾਪਿਆਂ ਖ਼ਰੀਦਣ ਅਤੇ ਵੇਚਣ ਵਾਲਿਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਬੱਚੇ ਨੂੰ ਆਨੰਤ ਆਸ਼ਰਮ ‘ਚ ਦਾਖ਼ਲ ਕਰਵਾ ਦਿੱਤਾ। ਜਾਣਕਾਰੀ ਅਨੁਸਾਰ ਮਾਸੀ ਰੀਤੂ ਵਰਮਾ ਨੂੰ ਜਦੋਂ ਇਸ ਸਬੰਧੀ ਪਤਾ ਲੱਗਿਆ ਤਾਂ ਉਸ ਨੇ ਆਪਣੀ ਭੈਣ ਗੁਰਮਨ ਕੌਰ ਅਤੇ ਜੀਜੇ ਸੰਦੀਪ ਸਿੰਘ ਕੋਲ ਪਿੰਡ ਖੁਡਾਲ ਪਹੁੰਚ ਕੇ ਬੱਚੇ ਬਾਰੇ ਪੁੱਛਿਆ ਪਰ ਉਹ ਕੁੱਝ ਜਵਾਬ ਨਾ ਦੇ ਸਕੇ।

ਦਬਾਅ ਪਾਉਣ ‘ਤੇ ਉਨ੍ਹਾਂ ਦੱਸਿਆ ਕਿ ਘਰ ਦੀ ਆਰਿਥਕ ਹਾਲਤ ਔਖੀ ਹੋਣ ਕਾਰਨ ਅਸੀਂ ਆਪਣਾ ਬੱਚਾ ਸੰਜੂ ਅਤੇ ਉਸ ਦੀ ਪਤਨੀ ਆਰਤੀ ਬੁਢਲਾਡਾ ਨੂੰ ਵੇਚ ਦਿੱਤਾ ਹੈ ਅਤੇ ਉਨ੍ਹਾਂ ਨਾਲ ਇਕਰਾਰਨਾਮਾ ਬਾਬਤ ਗੋਦਨਾਮਾ ਲਿਖ ਲਿਆ ਹੈ। ਜਿਸ ‘ਤੇ ਮਾਸੀ ਨੇ ਪੁਲਸ ਨੂੰ ਸੂਚਿਤ ਕੀਤਾ ਕਿ ਮੇਰੀ ਭੈਣ ਗੁਰਮਨ ਅਤੇ ਜੀਜੇ ਸੰਦੀਪ ਸਿੰਘ ਦੀ ਮਜਬੂਰੀ ਦਾ ਫ਼ਾਇਦਾ ਚੁੱਕਦਿਆਂ ਬੱਚਾ ਮੁੱਲ ਵੇਚ ਕੇ ਇਨ੍ਹਾਂ ਨੇ ਬੱਚੇ ਦੀ ਤਸਕਰੀ ਕੀਤੀ ਗਈ ਹੈ। ਇਸ ‘ਤੇ ਪੁਲਸ ਨੇ ਬੱਚਾ ਖ਼ਰੀਦਣ ਅਤੇ ਵੇਚਣ ਵਾਲੇ ਮਾਪਿਆ ਖ਼ਿਲਾਫ਼ ਮਾਮਲਾ ਦਰਜ ਕਰਕੇ ਬੱਚੇ ਦੇ ਪਿਤਾ ਸੰਦੀਪ ਸਿੰਘ ਅਤੇ ਮਾਤਾ ਗੁਰਮਨ ਕੌਰ ਅਤੇ ਖ਼ਰੀਦਣ ਵਾਲੇ ਸੰਜੂ