Monday, April 7, 2025

Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਪਟਿਆਲਾ 'ਚ ਔਰਤ ਨੂੰ ਬੰਨ੍ਹਣ ਦੇ ਮਾਮਲੇ 'ਚ ਪੰਜਾਬ ਮਹਿਲਾ ਕਮਿਸ਼ਨ ਦੀ...

ਪਟਿਆਲਾ ‘ਚ ਔਰਤ ਨੂੰ ਬੰਨ੍ਹਣ ਦੇ ਮਾਮਲੇ ‘ਚ ਪੰਜਾਬ ਮਹਿਲਾ ਕਮਿਸ਼ਨ ਦੀ ਵੱਡੀ ਕਾਰਵਾਈ

 

 

ਚੰਡੀਗੜ੍ਹ/ਪਟਿਆਲਾ : ਪੰਜਾਬ ਦੇ ਪਟਿਆਲਾ ਜ਼ਿਲ੍ਹੇ ‘ਚ ਇਕ ਔਰਤ ਨਾਲ ਹੋਇਆ ਅਮਾਨਵੀ ਵਤੀਰਾ ਸੂਬੇ ਭਰ ‘ਚ ਗੁੱਸੇ ਅਤੇ ਨਿੰਦਾ ਦਾ ਵਿਸ਼ਾ ਬਣ ਗਿਆ ਹੈ। ਇਸ ‘ਤੇ ਮਹਿਲਾ ਕਮਿਸ਼ਨ ਨੇ ਵੱਡੀ ਕਾਰਵਾਈ ਕਰਦਿਆਂ ਸਖ਼ਤ ਹੁਕਮ ਜਾਰੀ ਕੀਤੇ ਹਨ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਕ ਵੀਡੀਓ ਅਤੇ ਤਸਵੀਰ ‘ਚ ਇਹ ਦਿਖਾਇਆ ਗਿਆ ਕਿ ਇਕ ਔਰਤ ਨੂੰ ਲੋਕਾਂ ਨੇ ਰੱਸੀਆਂ ਨਾਲ ਬੰਨ੍ਹ ਕੇ ਚੌਂਕ ‘ਚ ਖੜ੍ਹਾ ਕਰ ਦਿੱਤਾ। ਦਾਅਵਾ ਕੀਤਾ ਜਾ ਰਿਹਾ ਹੈ ਕਿ ਉਕਤ ਔਰਤ ਦਾ ਪੁੱਤਰ ਗੁਆਂਢ ‘ਚ ਰਹਿੰਦੀ 2 ਬੱਚਿਆਂ ਦੀ ਮਾਂ ਨੂੰ ਲੈ ਕੇ ਫ਼ਰਾਰ ਹੋ ਗਿਆ ਸੀ। ਇਸ ਦੀ ਸਜ਼ਾ ਪਿੰਡ ਵਾਲਿਆਂ ਨੇ ਉਸ ਦੀ ਮਾਂ ਨੂੰ ਦਿੱਤੀ। ਲੋਕਾਂ ਨੇ ਤਾਲਿਬਾਨੀ ਸਜ਼ਾ ਦੇ ਤੌਰ ‘ਤੇ ਔਰਤ ਨੂੰ 4 ਘੰਟੇ ਤੱਕ ਰੱਸੀਆਂ ਨਾਲ ਬੰਨ੍ਹੀ ਰੱਖਿਆ। ਇਹ ਸਾਰੀ ਘਟਨਾ ਕਸਬੇ ਦੇ ਇੱਕ ਅਮਨ-ਸ਼ਾਂਤੀਪੂਰਨ ਇਲਾਕੇ ‘ਚ ਹੋਈ, ਜਿਸ ਨੇ ਸਥਾਨਕ ਲੋਕਾਂ ਅਤੇ ਸੂਬੇ ਵਾਸੀਆਂ ਨੂੰ ਹਿਲਾ ਦਿੱਤਾ।

ਇਹ ਮਾਮਲਾ ਜਦੋਂ ਮੀਡੀਆ ਅਤੇ ਸੋਸ਼ਲ ਪਲੇਟਫਾਰਮਾਂ ਰਾਹੀਂ ਸਾਹਮਣੇ ਆਇਆ ਤਾਂ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਤੁਰੰਤ ਨੋਟਿਸ ਲੈਂਦਿਆਂ ਸਨੌਰ ਪੁਲਸ ਕਪਤਾਨ ਨੂੰ ਲਿਖ਼ਤੀ ਨਿਰਦੇਸ਼ ਜਾਰੀ ਕੀਤੇ। ਕਮਿਸ਼ਨ ਨੇ ਪੁਲਸ ਨੂੰ ਮਾਮਲੇ ਦੀ ਜਾਂਚ ਕਰਕੇ ਵਿਸਥਾਰਪੂਰਕ ਰਿਪੋਰਟ ਸਬਮਿਟ ਕਰਨ ਦਾ ਹੁਕਮ ਦਿੱਤਾ ਹੈ। ਕਮਿਸ਼ਨ ਦੇ ਚੇਅਰਪਸਨ ਵੱਲੋਂ ਜਾਰੀ ਕੀਤੇ ਪੱਤਰ ਵਿੱਚ ਮਾਮਲੇ ਨੂੰ ਸੰਵਿਧਾਨਿਕ ਅਧਿਕਾਰਾਂ ਦੀ ਉਲੰਘਣਾ ਅਤੇ ਔਰਤਾਂ ਦੀ ਅਸਮਾਨਤਾ ਵਾਲੀ ਸੋਚ ਦਾ ਪ੍ਰਤੀਕ ਕਿਹਾ ਗਿਆ ਹੈ। ਪੱਤਰ ਅਨੁਸਾਰ ਪੰਜਾਬ ਰਾਜ ਮਹਿਲਾ ਕਮਿਸ਼ਨ ਐਕਟ, 2001 ਦੀ ਧਾਰਾ 12 ਅਧੀਨ ਕਮਿਸ਼ਨ ਕੋਲ ਅਜਿਹੇ ਮਾਮਲਿਆਂ ਦੀ ਜਾਂਚ ਕਰਨ ਅਤੇ ਰਿਪੋਰਟ ਮੰਗਣ ਦਾ ਪੂਰਾ ਅਧਿਕਾਰ ਹੈ।