ਚੰਡੀਗੜ੍ਹ : ਚੰਡੀਗੜ੍ਹ ਟ੍ਰੈਫਿਕ ਪੁਲਸ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਚਾਲਕਾਂ ਦੇ ਧੜਾਧੜ ਚਲਾਨ ਕੱਟਣ ’ਚ ਲੱਗੀ ਹੋਈ ਹੈ। ਕਾਂਸਟੇਬਲ ਤੋਂ ਲੈ ਕੇ ਇੰਸਪੈਕਟਰ ਤੱਕ ਸਾਰਿਆਂ ਨੂੰ ਚਲਾਨ ਕੱਟਣ ਦਾ ਟੀਚਾ ਮਿਲਿਆ ਹੋਇਆ ਹੈ। ਇਸ ਲਈ ਵਾਹਨ ਚਾਲਕਾਂ ਨੂੰ ਜ਼ਰਾ ਅਲਰਟ ਰਹਿਣ ਦੀ ਲੋੜ ਹੈ ਤਾਂ ਕਿ ਕਿਤੇ ਤੁਹਾਡਾ ਵੀ ਚਲਾਨ ਨਾ ਕੱਟਿਆ ਜਾਵੇ। ਪੁਲਸ ਮੁਲਾਜ਼ਮ ਦੂਜੇ ਸੂਬਿਆਂ ਤੋਂ ਆਉਣ ਵਾਲੇ ਵਾਹਨਾਂ ਅਤੇ ਈ-ਰਿਕਸ਼ਾ ਨੂੰ ਰੋਕਣ ਅਤੇ ਚਲਾਨ ਕਰਨ ’ਚ ਰੁੱਝੇ ਹੋਏ ਹਨ। ਇਕ ਮਹੀਨੇ ’ਚ ਇੰਸਪੈਕਟਰ ਕਰੀਬ 200 ਚਲਾਨ ਕੱਟਣ ’ਚ ਲੱਗੇ ਹੋਏ ਹਨ। ਉਸ ਸਮੇਂ ਦੇ ਚਲਾਨਾਂ ਨੂੰ ਦੇਖ ਕੇ ਹੋਰ ਇੰਸਪੈਕਟਰਾਂ ਨੇ ਵੀ ਚਲਾਨ ਕੱਟਣੇ ਸ਼ੁਰੂ ਕਰ ਦਿੱਤੇ ਹਨ।ਕਈ ਇੰਸਪੈਕਟਰਾਂ ਨੇ ਆਪਣੀਆਂ ਮਸ਼ੀਨਾਂ ਆਪਣੇ ਡਰਾਈਵਰਾਂ ਅਤੇ ਗੰਨਮੈਨਾਂ ਨੂੰ ਦੇ ਦਿੱਤੀਆਂ ਤਾਂ ਜੋ ਉਹ ਚਲਾਨਾਂ ਦੀ ਗਿਣਤੀ ਪੂਰੀ ਕਰ ਸਕਣ। ਇਸ ਤੋਂ ਪਹਿਲਾਂ ਕਈ ਪੁਲਸ ਮੁਲਾਜ਼ਮਾਂ ਨੂੰ ਚਲਾਨ ਘੱਟ ਕਰਨ ਲਈ ਨੋਟਿਸ ਮਿਲ ਚੁੱਕੇ ਹਨ। ਨੋਟਿਸ ਤੋਂ ਬਚਣ ਲਈ ਪੁਲਸ ਮੁਲਾਜ਼ਮਾਂ ਨੇ ਚਲਾਨ ਕੱਟਣੇ ਸ਼ੁਰੂ ਕਰ ਦਿੱਤੇ ਸਨ। ਇਸ ਤੋਂ ਇਲਾਵਾ ਵੀਡੀਓ ਕੈਮਰੇ ’ਤੇ ਡਿਊਟੀ ’ਤੇ ਤਾਇਨਾਤ ਜਵਾਨਾਂ ਨੂੰ ਲਾਈਟ ਪੁਆਇੰਟਾਂ ’ਤੇ ਖੜ੍ਹੇ ਹੋ ਕੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਰੀਬ 200 ਡਰਾਈਵਰਾਂ ਨੂੰ ਕੈਦ ਕਰਨਾ ਹੈ।