Saturday, March 29, 2025

Become a member

Get the best offers and updates relating to Liberty Case News.

― Advertisement ―

spot_img
spot_img
HomePunjabਸਿਹਤ ਸੇਵਾਵਾਂ ਨੂੰ ਲੈ ਕੇ ਬਜਟ 'ਚ ਵੱਡਾ ਐਲਾਨ

ਸਿਹਤ ਸੇਵਾਵਾਂ ਨੂੰ ਲੈ ਕੇ ਬਜਟ ‘ਚ ਵੱਡਾ ਐਲਾਨ

 

 

ਚੰਡੀਗੜ੍ਹ- ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਅੱਜ ਪੰਜਾਬ ਦਾ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਹਰਪਾਲ ਚੀਮਾ ਨੇ ਕੁੱਲ੍ਹ 2 ਲੱਖ 36 ਹਜ਼ਾਰ 80 ਕਰੋੜ ਦਾ ਬਜਟ ਪੇਸ਼ ਕੀਤਾ। ਇਸ ਦੌਰਾਨ ਵਿੱਤ ਮੰਤਰੀ ਨੇ ਮੁਫਤ ਅਤੇ ਮਿਆਰੀ ਸਿਹਤ ਸੰਭਾਲ ਬਾਰੇ ਬੋਲਦਿਆਂ ਕਿਹਾ ਕਿ ਮੁਫਤ ਅਤੇ ਮਿਆਰੀ ਸਿਹਤ ਸੰਭਾਲ ਭਾਰਤ ਦੇ ਹਰ ਨਾਗਰਿਕ ਨੂੰ ਅਧਿਕਾਰ ਦੇ ਤੌਰ ‘ਤੇ ਉਪਲਬਧ ਹੋਈ ਚਾਹੀਦੀ ਹੈ ਭਾਵੇਂ ਉਹ ਅਮੀਰ ਹੋਵੇ ਜਾਂ ਗਰੀਬ। ਉਨ੍ਹਾਂ ਕਿਹਾ ਕਿ ਇਹ ਸਮੁੱਚੇ ਦੇਸ਼ ਲਈ ਮੰਦਭਾਗਾ ਹੈ ਕਿ ਆਜ਼ਾਦੀ ਦੇ 78 ਸਾਲਾਂ ਬਾਅਦ ਵੀ ਕੋਈ ਸਰਕਾਰ ਸਾਰੇ ਨਾਗਰਿਕਾਂ ਲਈ ਸਰਵਵਿਆਪੀ ਸਿਹਤ ਕਵਰੇਜ ਯਕੀਨੀ ਨਹੀਂ ਬਣਾ ਸਕੀ ਪਰ ਪੰਜਾਬ ਹੁਣ ਹੋਰ ਇੰਤਜਾਰ ਨਹੀਂ ਕਰੇਗਾ।

ਮੰਤਰੀ ਨੇ ਕਿਹਾ ਕਿ ਸਿਹਤ ਹਮੇਸ਼ਾ ਸਾਡੀ ਸਰਕਾਰ ਦੀਆਂ ਪ੍ਰਮੁੱਖ ਤਰਜੀਹਾਂ ਵਿੱਚੋਂ ਇੱਕ ਰਹੀ ਹੈ ਅਤੇ ਅਸੀਂ ਇਸ ਪਾੜੇ ਨੂੰ ਹਮੇਸ਼ਾ ਲਈ ਪੂਰਨ ਵਸਤ ਦ੍ਰਿੜ ਹੈ। ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਪਿਛਲੇ ਤਿੰਨ ਸਾਲਾ ਵਿੱਚ, ਸਾਡੀ ਸਰਕਾਰ ਨੇ 881 ਆਮ ਆਦਮੀ ਕਲੀਨਿਕਾ ਦੀ ਸਥਾਪਨਾ ਕਰ ਕੇ ਮੁੱਢਲੀ ਸਿਹਤ ਦੇਖਭਾਲ ਤੱਕ ਵਿਆਪਕ ਪਹੁੰਚ ਦੀ ਦਿਸ਼ਾ ਵੱਲ ਵੱਡੀ ਤਰੀਕੀ ਕੀਤੀ ਹੈ ਜੋ ਹਰੇਕ ਵਿਅਕਤੀ ਨੂੰ ਮੁਫਤ ਡਾਕਟਰੀ ਸਲਾਹ, ਮੁਫ਼ਤ ਦਵਾਈਆਂ ਅਤੇ ਮੁਫ਼ਤ ਟੈਸਟ ਕਰਵਾਉਣ ਦੀ ਸੁਵਿਧਾ ਪ੍ਰਦਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਆ ਵਿਚ ਹਰ ਹੋਰ 70.000 ਤੋਂ ਵੱਧ ਲੋਕ ਮੁਫਤ ਇਲਾਜ ਪ੍ਰਾਪਤ ਕਰਦੇ ਹਨ ਅਤੇ ਹੁਣ ਤੱਕ 3 ਕਰੋੜ ਤੋਂ ਵੱਧ ਮਰੀਜ਼ਾਂ ਨੂੰ ਇਨ੍ਹਾਂ ਕਲੀਨਿਕਾ ਦੁਆਰਾ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਚੁੱਕੀਆਂ ਹਨ।

ਮੰਤਰੀ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਨੇ ਰਲ ਕੇ ‘ਬਿਮਾਰ ਪੰਜਾਬ’ ਬਣਾਇਆ ਹੋਇਆ ਸੀ ਪਰ ਅਸੀਂ ਹੁਣ ‘ਸਿਹਤਮੰਦ ਪੰਜਾਬ’ ਬਣਾ ਰਹੇ ਹਾਂ। ਇਸ ਮੰਤਵ ਲਈ ਦਿੱਤੀ ਸਾਲ 2025-26 ਵਿਚ 268 ਕਰੋੜ ਰੁਪਏ ਦੇ ਬਜਟ ਦੀ ਤਜਵੀਜ਼ ਹੈ। ਮੰਤਰੀ ਨੇ ਬਜਟ  ‘ਚ ਅੱਗੇ ਬੋਲਦਿਆਂ ਕਿਹਾ ਕਿ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਸੁਪਨਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਲੋੜੀਂਦੀ ਦੇਖਭਾਲ ਭਾਵ ਹਸਪਤਾਲ ਵਿਚ ਇਲਾਜ ਮੁਫਤ ਅਤੇ ਸਰਵ ਵਿਆਪਕ ਰੂਪ ਵਿਚ ਉਪਲਬਧ ਹੋਵੋ। ਹੁਣ ਤੱਕ ਪੰਜਾਬ ‘ਚ 45 ਲੱਖ ਪਰਿਵਾਰ ਸਰਕਾਰੀ ਸਿਹਤ ਬੀਮਾ ਯੋਜਨਾਵਾਂ ਵਿਚ ਸ਼ਾਮਲ ਹਨ, ਜਿਨ੍ਹਾਂ ਵਿਚੋਂ 16 ਲੱਖ ਪਰਿਵਾਰ ਕੇਂਦਰ ਸਰਕਾਰ ਦੀ ਆਯੁਸ਼ਮਾਨ ਭਾਰਤ ਯੋਜਨਾ ਤਹਿਤ ਅਤੇ ਬਾਕੀ 29 ਲੱਖ ਪਰਿਵਾਰ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਸਰਬੱਤ ਸਿਹਤ ਬੀਮਾ ਯੋਜਨਾ ਦੇ ਅਧੀਨ ਕਵਰ ਕੀਤੇ ਗਏ ਹਨ। ਇਨ੍ਹਾਂ ਯੋਜਨਾਵਾਂ ਵਿੱਚ ਪੂਰੇ ਪਰਿਵਾਰ ਲਈ ਸੀਮਾ ਕਵਰੇਜ ਸਿਰਫ 5 ਲੱਖ ਰੁਪਏ ਸਾਲਾਨਾ ਹੈ।