Saturday, July 19, 2025

Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਪੰਜਾਬ ਸਰਕਾਰ ਦਾ ਉਦਯੋਗਿਕ ਪਲਾਟਾਂ ਨੂੰ ਲੈ ਕੇ ਵੱਡਾ ਫ਼ੈਸਲਾ

ਪੰਜਾਬ ਸਰਕਾਰ ਦਾ ਉਦਯੋਗਿਕ ਪਲਾਟਾਂ ਨੂੰ ਲੈ ਕੇ ਵੱਡਾ ਫ਼ੈਸਲਾ

 

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਅੱਜ ਕੈਬਨਿਟ ਦੀ ਅਹਿਮ ਮੀਟਿੰਗ ਹੋਈ। ਮੀਟਿੰਗ ਤੋਂ ਬਾਅਦ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਦੱਸਿਆ ਕਿ ਅੱਜ ਦੀ ਮੀਟਿੰਗ ‘ਚ 2 ਮੁੱਖ ਫ਼ੈਸਲੇ ਲਏ ਗਏ ਹਨ। ਪਹਿਲੇ ਫ਼ੈਸਲੇ ਮੁਤਾਬਕ ਇੰਡਸਟਰੀਅਲ ਪਲਾਟਾਂ ਨੂੰ ਪਾਰਕਾਂ ‘ਚ ਤਬਦੀਲ ਕਰਨ ਦੀ ਮਨਜ਼ੂਰੀ ਮੀਟਿੰਗ ਦੌਰਾਨ ਦਿੱਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਪਲਾਟਾਂ ਦੀ ਡਿਵੈਲਪਮੈਂਟ ਕਾਫੀ ਸਮੇਂ ਤੋਂ ਰੁਕੀ ਹੋਈ ਸੀ ਅਤੇ ਉਦਯੋਗਿਕ ਪਲਾਟਾਂ ਨੂੰ ਫੋਕਲ ਪੁਆਇੰਟਾਂ ‘ਚ ਬਦਲਣ ਦੀ ਮੰਗ ਲੰਬੇ ਸਮੇਂ ਤੋਂ ਚੱਲ ਰਹੀ ਸੀ। ਫ਼ੈਸਲੇ ਮੁਤਾਬਕ ਕੋਈ ਵੀ ਵਪਾਰਕ, ਹਸਪਤਾਲ, ਹੋਟਲ ਜਾਂ ਉਦਯੋਗਿਕ ਵਰਕਰ ਘਰ ਜਾਂ ਹੋਸਟਲ ਬਣਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਮਨਜ਼ੂਰੀ ਦਿੱਤੀ ਗਈ ਹੈ। 1000 ਗਜ਼ ਤੋਂ ਲੈ ਕੇ 4000 ਗਜ਼ ਤੱਕ ਦੇ ਪਲਾਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਅਮਨ ਅਰੋੜਾ ਨੇ ਦੱਸਿਆ ਕਿ ਫੋਕਲ ਪੁਆਇੰਟਾਂ ‘ਚ ਇੰਡਸਟਰੀਅਲ ਪਲਾਟਾਂ ਲਈ ਸੀ. ਐੱਲ. ਯੂ. ਨੂੰ ਮਨਜ਼ੂਰੀ ਦਿੱਤੀ ਗਈ ਹੈ।

ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹਰ ਇਨਵੈਸਟਰ ਅਤੇ ਹਰ ਡਿਵੈਲਪਰ ਨੂੰ ਵੱਡੀ ਰਾਹਤ ਮਿਲੇਗੀ। ਅਮਨ ਅਰੋੜਾ ਨੇ ਦੱਸਿਆ ਕਿ ਇਸ ਨਾਲ ਨਵੀਂ ਰਫ਼ਤਾਰ ਨਾਲ ਵਿਕਾਸ ਹੋਵੇਗਾ। ਦੂਜੇ ਫ਼ੈਸਲੇ ਮੁਤਾਬਕ ਲੀਜ਼ ਹੋਲਡ ਪ੍ਰਾਪਰਟੀਆਂ ਨੂੰ ਫਰੀ ਹੋਲਡ ‘ਚ ਬਦਲਣ ਦਾ ਫ਼ੈਸਲਾ ਲਿਆ ਗਿਆ ਹੈ। ਇਸ ਨਾਲ ਸਰਕਾਰ ਦੇ ਰੈਵੇਨਿਊ ‘ਚ 1000 ਕਰੋੜ ਰੁਪਏ ਦਾ ਮੁਨਾਫ਼ਾ ਹੋਣ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ।