ਲੁਧਿਆਣਾ: ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵਲੋਂ ਆਪਣੇ ਖਪਤਕਾਰਾਂ ਦੀਆਂ ਸਮੱਸਿਆਵਾਂ ਨੂੰ ਸਰਲ ਤਰੀਕੇ ਨਾਲ ਸੁਲਝਾਉਣ ਲਈ ਕਾਰਪੋਰੇਟ ਖਪਤਕਾਰ ਸ਼ਿਕਾਇਤ ਨਿਵਾਰਣ ਫਾਰਮ ਯੋਜਨਾ ਦਾ ਆਗਾਜ਼ ਕਰਕੇ ਸਬੰਧਤ ਖਪਤਕਾਰਾਂ ਦੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਸਬੰਧੀ ਇਕ ਹੋਰ ਸ਼ਲਾਘਾਯੋਗ ਯਤਨ ਕੀਤਾ ਹੈ, ਜਿਸ ਵਿਚ ਪਾਵਰਕਾਮ ਵਿਭਾਗ ’ਚ ਬਿਜਲੀ ਬਿੱਲਾਂ ਦੇ ਨਿਵਾਰਣ ਸਬੰਧੀ ਨਵੀਂ ਈ-ਮੇਲ ਆਈ. ਡੀ. ਜਾਰੀ ਕਰਕੇ ਖਪਤਕਾਰਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ।
ਜਾਣਕਾਰੀ ਮੁਤਾਬਕ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲੁਧਿਆਣਾ ’ਚ ਬਿਜਲੀ ਬਿੱਲ ਸਬੰਧੀ ਝਗੜੇ ਦੇ ਮਾਨੇਟਰੀ ਡਿਸਪਿਊਟ ਦੇ ਕੇਸ (ਸਿਵਾਏ ਬਿਜਲੀ ਚੋਰੀ, ਯੂ. ਯੂ. ਈ. ਅਤੇ ਓਪਨ ਅਸੈੱਸ), ਜਿਨ੍ਹਾਂ ਦੀ ਰਕਮ 50,0000 ਰੁਪਏ ਤੋਂ ਵੱਧ ਹੋਵੇ, ਸਿੱਧੇ ਤੌਰ ’ਤੇ ਲਗਾਏ ਜਾ ਸਕਦੇ ਹਨ ਅਤੇ ਜੇਕਰ ਕੋਈ ਖਪਤਕਾਰ ਮੰਡਲ, ਹਲਕਾ ਅਤੇ ਜ਼ੋਨਲ ਪੱਧਰ ਦੇ ਸ਼ਿਕਾਇਤ ਨਿਵਾਰਣ ਫਾਰਮਾਂ ਦੇ ਫ਼ੈਸਲੇ ਤੋਂ ਸੰਤੁਸ਼ਟ ਨਾ ਹੋਵੇ ਤਾਂ ਇਨ੍ਹਾਂ ਫੈਸਲਿਆਂ ਦੇ ਵਿਰੁੱਧ ਅਪੀਲ ਉਕਤ ਫਾਰਮ ’ਚ ਲਗਾਈ ਜਾ ਸਕਦੀ ਹੈ।
ਵਿਭਾਗ ਵਲੋਂ ਸ਼ੱਕੀ ਖਪਤਕਾਰਾਂ ਨੂੰ ਜਾਗਰੂਕ ਕਰਦੇ ਹੋਏ ਦੱਸਿਆ ਗਿਆ ਹੈ ਕਿ ਦਫਤਰ ਦੀ ਪੁਰਾਣੀ ਈ-ਮੇਲ ਆਈ.ਡੀ. secy.cgrfldh0gmail.com ਬੰਦ ਹੋ ਚੁੱਕੀ ਹੈ ਅਤੇ ਹੁਣ ਨਵੀਂ ਈ-ਮੇਲ ਆਈ. ਡੀ. xen-secy-cgrf0pspcl.in ਹੈ। ਇਸ ਲਈ ਦਫਤਰ ‘ਚ ਜੋ ਵੀ ਈਮੇਲ- ਸੁਨੇਹਾ ਭੇਜਣਾ ਹੈ, ਉਹ ਨਵੀਂ ਈਮੇਲ ਆਈ. ਡੀ. ’ਤੇ ਹੀ ਭੇਜਿਆ ਜਾਵੇ।