Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਦਿੱਲੀ-NCR 'ਚ ਗ੍ਰੀਨ ਪਟਾਕੇ ਚਲਾਉਣ 'ਤੇ ਵੱਡਾ ਫ਼ੈਸਲਾ, ਸੁਪਰੀਮ ਕੋਰਟ ਨੇ ਸ਼ਰਤਾਂ...

ਦਿੱਲੀ-NCR ‘ਚ ਗ੍ਰੀਨ ਪਟਾਕੇ ਚਲਾਉਣ ‘ਤੇ ਵੱਡਾ ਫ਼ੈਸਲਾ, ਸੁਪਰੀਮ ਕੋਰਟ ਨੇ ਸ਼ਰਤਾਂ ਨਾਲ ਦਿੱਤੀ ਮਨਜ਼ੂਰੀ

 

 

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਹਰੇ ਪਟਾਕਿਆਂ ‘ਤੇ ਵੱਡਾ ਫ਼ੈਸਲਾ ਸੁਣਾਇਆ ਹੈ। ਅਦਾਲਤ ਨੇ ਦਿੱਲੀ-ਐਨਸੀਆਰ ਵਿੱਚ ਹਰੇ ਪਟਾਕੇ ਚਲਾਉਣ ਅਤੇ ਉਹਨਾਂ ਨੂੰ ਵੇਚਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਅਦਾਲਤ ਨੇ ਇਹ ਇਜਾਜ਼ਤ ਸਿਰਫ਼ 18 ਤੋਂ 21 ਅਕਤੂਬਰ ਤੱਕ ਦਿੱਤੀ ਹੈ। ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਬੀ.ਆਰ. ਗਵਈ ਅਤੇ ਜਸਟਿਸ ਕੇ. ਵਿਨੋਦ ਚੰਦਰਨ ਦੀ ਬੈਂਚ ਵਲੋਂ ਇਹ ਫ਼ੈਸਲਾ ਸੁਣਾਇਆ ਗਿਆ ਹੈ। ਇਸਦੇ ਲਈ ਦੋ ਸੀਮਤ ਸਮਾਂ ਸਲਾਟ ਵੀ ਨਿਰਧਾਰਤ ਕੀਤੇ ਗਏ ਹਨ – ਸਵੇਰੇ 6 ਵਜੇ ਤੋਂ 7 ਵਜੇ ਤੱਕ ਅਤੇ ਰਾਤ 8 ਵਜੇ ਤੋਂ 10 ਵਜੇ ਤੱਕ।

 

ਦੀਵਾਲੀ ਤੋਂ ਪਹਿਲਾਂ ਢਿੱਲ ਦਿੰਦੇ ਹੋਏ ਸੁਪਰੀਮ ਕੋਰਟ ਨੇ ਕੁਝ ਸ਼ਰਤਾਂ ਨਾਲ 2 ਕੁ ਘੰਟਿਆਂ ਲਈ ਹਰੇ ਪਟਾਕੇ ਚਲਾਉਣ ਲਈ ਕਿਹਾ ਹੈ। ਹਰੇ ਪਟਾਕਿਆਂ ਦੀ ਵਿਕਰੀ ਦੀ ਇਜ਼ਾਜਤ 18 ਤੋਂ 21 ਅਕਤੂਬਰ ਤੱਕ ਮਿਲੀ ਹੈ। ਕੇਂਦਰ ਅਤੇ ਦਿੱਲੀ ਸਰਕਾਰ ਦੀ ਸਾਂਝੀ ਬੇਨਤੀ ਨੂੰ ਸਵੀਕਾਰ ਕਰਦੇ ਹੋਏ ਚੀਫ਼ ਜਸਟਿਸ ਆਫ਼ ਇੰਡੀਆ (CJI) ਬੀ.ਆਰ. ਗਵਈ ਅਤੇ ਜਸਟਿਸ ਕੇ. ਵਿਨੋਦ ਚੰਦਰਨ ਦੀ ਬੈਂਚ ਨੇ ਹਰੇ ਪਟਾਕਿਆਂ ‘ਤੇ ਪਾਬੰਦੀ ਵਿੱਚ ਢਿੱਲ ਦਿੱਤੀ। ਸੀਜੇਆਈ ਨੇ ਕਿਹਾ, “ਸਾਨੂੰ ਇੱਕ ਸੰਤੁਲਿਤ ਪਹੁੰਚ ਅਪਣਾਉਣੀ ਪਵੇਗੀ, ਵਾਤਾਵਰਣ ਨਾਲ ਸਮਝੌਤਾ ਕੀਤੇ ਬਿਨਾਂ ਇਸਨੂੰ ਨਰਮ ਕਰਨਾ ਪਵੇਗਾ।” ਪੁਲਸ ਅਧਿਕਾਰੀ ਇਹ ਯਕੀਨੀ ਬਣਾਉਣ ਲਈ ਗਸ਼ਤ ਟੀਮਾਂ ਬਣਾਉਣਗੇ ਕਿ ਸਿਰਫ਼ QR ਕੋਡ ਵਾਲੇ ਪਟਾਕੇ ਹੀ ਵੇਚੇ ਜਾਣ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਨੂੰ ਉਲੰਘਣਾ ਨੋਟਿਸ ਕੀਤੇ ਜਾਣਗੇ। ਦੀਵਾਲੀ ਤੋਂ ਇੱਕ ਦਿਨ ਪਹਿਲਾਂ ਅਤੇ ਦੀਵਾਲੀ ਵਾਲੇ ਦਿਨ ਪਟਾਕਿਆਂ ਦੀ ਵਰਤੋਂ ਸਵੇਰੇ 6 ਵਜੇ ਤੋਂ 7 ਵਜੇ ਅਤੇ ਰਾਤ 8 ਵਜੇ ਤੋਂ 10 ਵਜੇ ਤੱਕ ਸੀਮਤ ਰਹੇਗੀ।